ਪੰਨਾ:ਆਂਢ ਗਵਾਂਢੋਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਡਰ ਲਗਦਾ ਈ?'

‘ਆਹੋ'

‘ਕਿਉਂ?'

‘ਬਸ! ਹੋਰ ਤਿਖੀ ਨਾ ਤੋਰ।'

‘ਚੰਗਾ।'

‘ਏਸ ਵਿਚ ਕੀ ਪਾਂਦੇ ਓ?'

‘ਅੱਗ।'

‘ਇਹ ਬਦਬੋ ਕਾਹਦੀ ਹੈ?'

‘ਤੇਲੀ ਦੀ।'

‘ਝੂਠ।'

‘ਨਹੀਂ, ਸਚ।'

‘ਤੇਲ ਨਾਲ ਕਿਵੇਂ ਤੁਰ ਸਕਦੀ ਏ?'

‘ਜਿਵੇਂ ਤੁਰਦੀ ਹੈ।'

‘ਤੈਨੂੰ ਕਿਵੇਂ ਮੋਟਰ ਤੋਰਨਾ ਆ ਗਿਆ?'

‘ਵੇਖ ਲੈ।'

‘ਰੇਲ ਗਡੀ ਵੀ ਤੋਰ ਸਕੇਂਗਾ?'

‘ਹਾਂ।'

‘ਸਾਈਕਲ ਵੀ?'

‘ਹਾਂ।'

‘ਤੈਨੂੰ ਕਿੰਨੀ ਤਨਖਾਹ ਮਿਲਦੀ ਹੈ?'

‘ਬੜੀ।'

‘ਤੂੰ ਵਡਾ ਏਂ ਜਾਂ ਵਕੀਲ ਵਡਾ ਹੁੰਦਾ ਹੈ?'

ਉਥੇ ਬੈਠੇ ਮੁਸਾਫਰਾਂ ਨੂੰ ਭੁਲ ਕੇ ਉਹ ਬੱਚਿਆਂ ਵਾਂਗ ਡਰਾਈਵਰ ਨਾਲ ਗੱਲਾਂ ਕਰਦੀ ਰਹੀ, ਜਿਵੇਂ ਨਿਕੇ ਹੁੰਦਿਆਂ ਸਕੂਲ ਵਿਚ ਸਹੇਲੀਆਂ ਨਾਲ ਗੱਲਾਂ ਕਰਿਆ ਕਰਦੀ ਸੀ, ਇਸ

-੧੭-