ਪੰਨਾ:ਆਓ ਪੰਜਾਬੀ ਸਿੱਖੀਏ - ਚਰਨ ਪੁਆਧੀ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪੰਜਾਬੀ ਦਾ ਕੈਦਾ

ਜੰਗ ਅਗਿਆਨਤਾ ਦੀ ਮੈਂ ਲੜਾਂਗਾ।
ਅੱਜ ਮੇਂ ਪੰਜਾਬੀ ਵਾਲਾ ਕੈਦਾ ਪੜ੍ਹਾਂਗਾ।

ਊੜਾ-ਊਠ ਆੜਾ-ਅੰਖ ਈੜੀ-ਇੱਟ ਹੈ।
ਸੱਸਾ-ਸੱਪ ਹਾਹਾ-ਹਾਥੀ ਕੱਕਾ-ਕਿੱਟ ਹੈ।
ਖੱਖਾ-ਖੰਭ ਗੱਗਾ-ਗਊ ਘੱਗਾ-ਘਰ ਜੀ।
ਙੰਙਾ-ਖਾਲੀ ਚੱਚਾ-ਚੁਹਾ ਛੱਛਾ-ਛੜ ਜੀ।
ਜੱਜਾ-ਜੱਗ ਝੱਜਾ-ਝੰਡਾ ਹੱਥੀਂ ਫੜਾਂਗਾ।
ਅੱਜ ਮੈਂ ਪੰਜਾਬੀ..............

ਞੰਞਾ-ਖਾਲੀ ਟੈਂਕਾ-ਟੱਲੀ ਠੱਠਾ-ਠੇਲਾ ਜੀ।
ਡੰਡਾ-ਡੱੱਡੁ ਢੱਡਾ-ਢੋਲ ਣਾਣਾ-ਵੇਹਲਾ ਜੀ।
ਤੱਤਾ-ਤੋਤਾ ਥੱਥਾ-ਥੈਲਾ ਦੱਦਾ-ਦੋਧੀ ਆ।
ਧੱਦਾ-ਧੋਬੀ ਨੰਨਾ-ਨਾਲ ਪੱਪਾ ਪੁਆਧੀ ਆ।
ਫੱਫਾ-ਫਲ ਬੱਬਾ-ਬੱਸ ਉੱਤੇ ਚੜ੍ਹਾਂਗਾ।
ਅੱਜ ਮੈਂ ਪੰਜਾਬੀ..........

ਭੱਬਾ-ਭੇਡ ਮੱਮਾ-ਮੋਰ ਯਈਆ-ਯੱਕਾ ਜੀ।
ਰਾਰਾ-ਰਥ ਲੱਲਾ-ਲੱਡੂ ਵਾਵਾ ਵਰਖਾ ਜੀ।
ੜਾੜਾ-ਖਾਲੀ ਸੱਸੇ ਬਿਦੀ ਸ਼ਅ ਬੋਲਾਂਗਾ।
ਖ਼ੱਖ਼ਾ ਗ਼ੱਗ਼ਾ ਜ਼ੱਜ਼ਾ ਫ਼ੱਫ਼ਾ ਲ਼ਅ ਬੋਲਾਂਗਾ।
'ਚਰਨ ਮੈਂ ਵਿਦਿਆ ਦੀ ਪੌੜੀ ਚੜ੍ਹਾਂਗਾ।
ਅੱਜ ਮੈਂ ਪੰਜਾਬੀ...........

10 / ਆਓ ਪੰਜਾਬੀ ਸਿੱਖੀਏ