ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਾੜ ਤੋਂ ਪੱਥਰ ਚੁੱਕ ਕੇ ਤੀਸਰੇ ਪਹਾੜ ਤੇ ਲੈ ਜਾਵੇ ਤਾਂ ਉਸਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ।

(9) ਜਦੋਂ ਕੋਈ ਮਰਦ ਆਪਣੀ ਔਰਤ ਨੂੰ ਆਪਣੇ ਕੰਮ ਸਬੰਧੀ ਬੁਲਾਵੇ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਉਸਦੇ ਕੋਲ ਜ਼ਰੂਰ ਜਾਵੇ ਭਾਵੇਂ ਉਹ ਚੁੱਲੇ ਚੌਕਾ ਦਾ ਕੰਮ ਹੀ ਕਿਉਂ ਨਾ ਕਰਦੀ ਹੋਵੇ।  (10) ਜਦੋਂ ਕਿਸੇ ਆਦਮੀ ਨੇ ਆਪਣੀ ਔਰਤ ਨੂੰ ਸੌਣ ਲਈ ਬੁਲਾਇਆ ਪਰ ਉਹ ਨਾ ਆਈ। ਇਸੇ ਤਰ੍ਹਾਂ ਗੁੱਸੇ 'ਚ ਉਹ ਸਾਰੀ ਰਾਤ ਸਵੇਰ ਤੱਕ ਸੌਂਦਾ ਰਿਹਾ ਤਾਂ ਉਸ ਔਰਤ 'ਤੇ ਸਾਰੇ ਫ਼ਰਿਸ਼ਤੇ ਫਿਟਕਾਰ ਭੇਜਦੇ ਰਹਿੰਦੇ ਹਨ।

(11) ਦੁਨੀਆਂ 'ਚ ਜਦੋਂ ਕੋਈ ਔਰਤ ਆਪਣੇ ਪਤੀ ਨੂੰ ਸਤਾਉਂਦੀ ਹੈ ਤਾਂ ਕਿਆਮਤ ਵਾਲੇ ਦਿਨ ਜਿਹੜੀ ਹੂਰ ਉਸਦੀ ਪਤਨੀ ਬਣੇਗੀ, ਉਹ ਇਸ ਤਰ੍ਹਾਂ ਕਹਿੰਦੀ ਹੈ ਕਿ ਰੱਬ ਤੈਨੂੰ ਬਰਬਾਦ ਕਰੇ, ਤੂੰ ਇਸਨੂੰ ਨਾ ਸਤਾ, ਇਹ ਤਾਂ ਤੇਰੇ ਕੋਲ ਮਹਿਮਾਨ ਹੈ। ਕੁੱਝ ਦਿਨਾਂ ਤੋਂ ਬਾਅਦ ਤੈਨੂੰ ਛੱਡ ਕੇ ਮੇਰੇ ਕੋਲ ਆਜਾਵੇਗਾ।

(12) ਹਜ਼ਰਤ ਹਸੀਨ (ਰਜ਼ੀ.) ਬਿਨ ਮੋਹਸਿਨ ਦੀ ਭੂਆ ਨੇ ਫ਼ਰਮਾਇਆ ਕਿ ਤੇਰਾ ਪਤੀ ਤੇਰੀ ਜੰਨਤ ਜਾਂ ਦੋਜ਼ਖ਼ ਹੈ। (ਨਿਸਾਈ) ਹਜ਼ਰਤ ਆਇਸ਼ਾ (ਰਜ਼ੀ.) ਨੇ ਪੁੱਛਿਆ ਕਿ ਔਰਤ 'ਤੇ ਸਭ ਤੋਂ ਵੱਡਾ ਹੱਕ ਕਿਸ ਦਾ ਹੈ? ਫ਼ਰਮਾਇਆ, ਪਤੀ ਦਾ। ਫਿਰ ਪੁੱਛਿਆ, ਮਰਦ 'ਤੇ ਸਭ ਤੋਂ ਵੱਡਾ ਹੱਕ ਕਿਸਦਾ ਹੈ? ਫ਼ਰਮਾਇਆ ਆਪਣੀ ਮਾਂ ਦਾ। ਜਿਹੜੀ ਔਰਤ ਆਪਣੇ ਪਤੀ ਨਾਲ ਮੁਹੱਬਤ ਕਰਦੀ ਹੈ ਉਹ ਜੰਨਤ ਵਿਚ ਦਾਖ਼ਲ ਹੋਵੇਗੀ।

(13) ਪਤੀ ਦੇ ਨਰਾਜ਼ ਹੋਣ ਨਾਲ ਜਿਹੜੀ ਔਰਤ ਪਤੀ ਨੂੰ ਕਹਿੰਦੀ ਹੈ ਕਿ ਮੈਂ ਉਸ ਵੇਲੇ ਤੱਕ ਨਹੀਂ ਸੌਵਾਂਗੀ ਜਦੋਂ ਤੱਕ ਤੁਸੀਂ ਰਾਜ਼ੀ ਨਹੀਂ ਹੋਵੋਗੇ।ਮੇਰਾ ਹੱਥ ਤੁਹਾਡੇ ਹੱਥ ਵਿਚ ਹੈ ਤਾਂ ਅਜਿਹੀ ਔਰਤ ਜੰਨਤ ਵਿਚ ਦਾਖ਼ਲ ਹੋਵੇਗੀ।

(14) ਜਿਹੜਾ ਪਤੀ ਆਪਣੀ ਪਤਨੀ ਦੀ ਤਕਲੀਫ਼ ਤੇ ਸਬਰ-ਸੰਤੋਖ ਕਰਦਾ ਹੈ ਉਹ ਜੰਨਤ ਵਿਚ ਦਾਖ਼ਲ ਹੋਵੇਗਾ।

(15) ਜਿਹੜੀ ਪਤਨੀ ਆਪਣੇ ਪਤੀ ਦੀ ਆਗਿਆ ਨਾਲ ਪੁੰਨ-ਦਾਨ ਕਰਦੀ ਹੈ ਤਾਂ ਉਸ ਨੂੰ ਪੁੰਨ-ਦਾਨ ਕਰਨ ਦਾ ਬਦਲਾ ਮਿਲਦਾ ਹੈ। ਪਤੀ ਨੂੰ ਕਮਾ ਕੇ ਲਿਆਉਣ ਦਾ ਸਵਾਬ ਮਿਲਦਾ ਹੈ ਅਤੇ ਸੇਵਕਾਂ ਨੂੰ ਚੁੱਕ ਕੇ

119-ਇਸਲਾਮ ਵਿਚ ਔਰਤ ਦਾ ਸਥਾਨ