ਇਸ਼ਕ ਦੇ ਵਿੱਚ ਸੂਰਤਾਂ ਕਈ ਭੁੱਲੀਆਂ।
ਨੱਕ ਖੰਡੇਧਾਰ ਠੋਡੀ ਸੀ ਬਦਾਮ ਜੀ।
ਲੱਗਦੇ ਪਿਆਰੇ ਅੰਗ ਜੋ ਤਮਾਮ ਜੀ।
ਚਿੱਟੇ ਚਿੱਟੇ ਦੰਦ ਕਲੀਆਂ ਪਰੋਤੀਆਂ।
ਐਸੀ ਐਸੀ ਮਾਲ਼ਾ ਜੌਹਰੀਆਂ ਦੇ ਹੋਤੀਆਂ।
ਸੀਨੇ ਤੇ ਪੱਕੇ ਜੋ ਕੰਧਾਰੀ ਅਨਾਰ ਜੀ।
ਕਰਾਂ ਕੀ ਸਿਫ਼ਤ ਹੁਸਨ ਬੇਸ਼ੁਮਾਰ ਜੀ।
(ਬਖ਼ਸ਼ੀ ਈਸਾਈ)
ਜ਼ਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੀ ਸੀ ਜਿਸ ਨੇ ਅਜਿਹੀ ਹੁਸ਼ਨਾਕ ਧੀ ਨੂੰ ਜਨਮ ਦਿੱਤਾ ਸੀ ਪਰੰਤੁ ਏਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੌ ਬਣਿਆਂ ਹੋਇਆ ਸੀ.... ਇਕ ਉਸ ਦਾ ਬਾਪ ਸੀ ਜਿਹੜਾ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫ਼ਿਕਰ ਜ਼ਿੰਦਗੀ ਬਤੀਤ ਕਰ ਰਿਹਾ ਸੀ.... ਉਹਦੀ ਧੀ ਜਵਾਨੀ ਦੀਆਂ ਬਰੂਹਾਂ ਤੇ ਆਣ ਖਲੋਤੀ ਸੀ ਜਿਸ ਦੀ ਉਹਨੂੰ ਕੋਈ ਚਿੰਤਾ ਨਹੀਂ ਸੀ।
ਰਾਏ ਮੁਬਾਰਕ ਅਬੈੜੇ ਸੁਭਾਅ ਦਾ ਮਾਲਕ ਜੀ ਜਿਸ ਕਰਕੇ ਜਮਾਲੋ ਉਹਦੇ ਨਾਲ ਮਲਕੀ ਬਾਰੇ ਕੋਈ ਗੱਲ ਕਰਨੋਂ ਝਿਜਕਦੀ ਸੀ। ਆਖ਼ਰ ਇਕ ਦਿਨ ਹਿੰਮਤ ਕੱਠੀ ਕਰਦਿਆਂ ਜਮਾਲੋ ਨੇ ਚੌਧਰੀ ਨੂੰ ਆਖਿਆ,"ਮਖਿਆ ਮਲਕੀ ਦੇ ਅੱਬਾ ਤੂੰ ਕਿਉਂ ਅੱਖਾਂ ਮੁੰਦੀਂ ਫਿਰਦੈਂ..... ਤੇਰੇ ਬੂਹੇ ਤੇ ਕੋਠੇ ਜਿੱਡੀ ਧੀ ਬੈਠੀ ਐ ਉਹਨੂੰ ਵਿਆਹੁਣ ਦਾ ਕੋਈ ਸੁਬ ਬੰਨ੍ਹ ਕਰ।"
ਰਾਏ ਮੁਬਾਕ ਸੱਚਮੁੱਚ ਹੀ ਮਲਕੀ ਵੱਲੋਂ ਅਵੇਸਲਾ ਹੋਇਆ ਬੈਠਾ ਸੀ.... ਉਹਦੇ ਲਈ ਤਾਂ ਉਹ ਅਜੇ ਵੀ ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀ ਬੱਚੀ ਸੀ।
"ਭਾਗਵਾਨੇ ਤੂੰ ਕਾਹਨੂੰ ਆਪਣਾ ਲਹੂ ਸਾੜਦੀ ਐਂ....ਮਲਕੀ ਦਾ ਚਾਚਾ ਦਰੀਆ ਹੈਗਾ ਆਪੇ ਕੋਈ ਇਹਦੇ ਹਾਣ ਪਰਵਾਣ ਦਾ ਵਰ ਲੱਭ ਦੇਊਗਾ .... ਭਲ਼ਕੇ ਚਿੱਠੀ ਲਿਖਦਾ ਆਂ ਉਹਨੂੰ।"
ਅਗਲੀ ਭਲ਼ਕ ਰਾਏ ਮੁਬਾਰਕ ਨੂੰ ਆਪਣੇ ਛੋਟੇ ਵੀਰ ਦਰੀਏ ਨੂੰ ਚਿੱਠੀ ਲਿਖ ਭੇਜੀ।
ਵੱਡੇ ਭਰਾ ਦੀ ਚਿੱਠੀ ਮਿਲਦੇ ਸਾਰ ਹੀ ਦਰੀਏ ਨੂੰ ਖੁਸ਼ੀਆਂ ਚੜ੍ਹ ਗਈਆਂ! ਰਾਜ ਦਰਬਾਰ ਦੀ ਨੌਕਰੀ ਕਰਦਿਆਂ ਉਹਦੇ ਅੰਦਰ ਖ਼ੁਦਗਰਜ਼ੀ ਦੇ ਅੰਸ਼ ਪ੍ਰਵੇਸ਼ ਕਰ ਚੁੱਕੇ ਸਨ .....ਉਹ ਆਪਣੇ ਨਿੱਜੀ ਹਿੱਤਾਂ ਲਈ ਕੁੱਝ ਵੀ ਕਰ ਸਕਦਾ ਸੀ। ਪਰੀਆਂ ਵਰਗੀ ਉਹਦੀ ਹੂਸ਼ਨਾਕ ਭਤੀਜੀ ਮਲਕੀ ਉਹਦੇ ਲਈ ਇਕ ਅਜਿਹੀ ਗਿੱਦੜਸਿੰਗੀ ਸਾਬਤ ਹੋ ਸਕਦੀ ਸੀ ਜਿਸ ਦੁਆਰਾ ਉਹ ਅਕਸਰ ਬਾਦਸ਼ਾਹ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰ ਸਕਦਾ ਸੀ। ਹੁਸਨ ਪ੍ਰਸਤ ਅਕਬਰ ਕੱਚੀਆਂ ਕੈਲਾਂ ਦਾ ਰਸੀਆ ਸੀ। ਦਰੀਏ ਨੇ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਮਲੂਕੜੀ ਮਲਕੀ ਰਾਹੀਂ ਉਸ ਦੀ
48/ਇਸ਼ਕ ਸਿਰਾਂ ਦੀ ਬਾਜ਼ੀ