ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿੱਲ ਵਿੱਚ ਲੱਡੂ ਫੁੱਟਦੇ, ਮਿਲਣਾ ਕਾਕੇ ਯਾਰ।
ਆਖੇ ਅੱਜ ਦਲੇਲ ਵੇ, ਤੈਂ ਮੈਂ ਦਿੱਤੀ ਤਾਰ।
ਦਰਸ਼ਣ ਹੋਵੇ ਪੀਆ ਦਾ, ਬੇੜੇ ਹੋਵਣ ਪਾਰ।
ਖ਼ਬਰ ਨਾ ਕੋਈ ਪਾਪ ਦੀ, ਗੁੱਜਰ ਵਿੱਚ ਹੁੰਕਾਰ।
ਸੀਟੀ ਮਾਰ ਦਲੇਲ ਨੇ, ਸੱਯਦ ਕੀਤੀ ਸਾਰ।
ਦੂਰੋਂ ਆਇਆ ਕੁੱਦਕੇ, ਸੱਯਦ ਖਾ ਕੇ ਖਾਰ।
ਟੱਪਦਾ ਵਾਂਙੂੰ ਭੂਤਨੇ, ਕਰਦਾ ਮਾਰੋ ਮਾਰ।
ਘੇਰਾ ਪਾ ਕੇ ਅੱਗਿਓਂ, ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ, ਟੁਕੜੇ ਕਰਦੇ ਚਾਰ।
ਸੁਣ ਕੇ ਰਮਜ਼ ਦਲੇਲ ਨੇ, ਖਿੱਚ ਲਈ ਤਲਵਾਰ।
ਸਹਿਮ ਗਈ ਜਿੰਦ ਰੰਨ ਦੀ, ਫਿਰੀ ਕਲੇਜੇ ਤਾਰ।
ਦਿਲ ਵਿੱਚ ਸਮਝੇ ਓਸ ਨੇ, ਹੱਸਦੇ ਦੋਵੇਂ ਯਾਰ।
ਹੱਸ ਕੇ ਕਿਹਾ ਦਲੇਲ ਨੂੰ, ਦੂਜਾ ਕੌਣ ਪੁਕਾਰ।
ਗੁੱਜਰ ਆਖੇ ਅੱਗਿਓਂ-ਤੇਰੀ ਮਾਂ ਦਾ ਯਾਰ
ਆ ਗਿਆ ਤੈਨੂੰ ਲੈਣ ਨੂੰ, ਹੋ ਕੇ ਜਮ ਅਸਵਾਰ।
ਮੈਨੂੰ ਨਾ ਸੀ ਜਾਣਦੀ ਦਿੱਤਾ ਪੱਟ ਸਰਦਾਰ।
ਭੱਜਲੈ ਜਿੱਥੇ ਭੱਜਣਾ, ਤੈਨੂੰ ਦੇਣਾ ਮਾਰ।
ਸਹੁਰੇ ਪਿਓਕੇ ਛੱਡ ਕੇ, ਕਾਕਾ ਕੀਤਾ ਯਾਰ।
ਆਣ ਛੁਡਾਵੇ ਅਸਾਂ ਤੋਂ, ਸੱਦ ਲੈ ਕੂਕਾਂ ਮਾਰ।

(ਗੁਰਦਿੱਤ ਸਿੰਘ)

ਕਾਲੀ-ਬੋਲ਼ੀ ਰਾਤ ਵਿੱਚ ਦੋਨੋਂ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ। ਬੇਬਸ ਹਿਰਨੀ ਨੇ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:

ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ

ਪਰ ਅੰਨ੍ਹੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਪਰਤਾਪੀ ਦੇ ਟੋਟੇ ਕਰਵਾ ਦਿੱਤੇ :

ਕਰੀ ਅਰਜ਼ੋਈ ਨਾ ਦਰਦ ਮੰਨਿਆ
ਪਾਪ ਉੱਤੇ ਲੱਕ ਪਾਪੀਆਂ ਨੇ ਬੰਨ੍ਹਿਆਂ
ਕਰਦੇ ਹਲਾਲ ਜਿਉਂ ਕਸਾਈ ਬੱਕਰੇ
ਗੁਜ਼ਰ ਦਲੇਲ ਨੇ ਬਣਾਏ ਡੱਕਰੇ।

(ਗੋਕਲ ਚੰਦ)

ਦਲੇਲ ਹੋਰਾਂ ਪਰਤਾਪੀ ਦੀ ਲਾਸ਼ ਟੁਕੜੇ-ਟੁਕੜੇ ਕਰਕੇ ਹਾਥੀ ਵਾਲੇ ਟਿੱਬੇ ਵਿੱਚ

66/ ਇਸ਼ਕ ਸਿਰਾਂ ਦੀ ਬਾਜ਼ੀ