ਪੰਨਾ:ਉਦਾਸੀ ਤੇ ਵੀਰਾਨੇ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 1 )

________________

TR TT RONTO .

ਪੂਰੇ ਪੰਜ ਵਰਿਆਂ ਦੀਆਂ ਪ੍ਰੇਸ਼ਾਨੀਆਂ ਅਤੇ ਉਦਾਸੀਆਂ ਪਿਛੋਂ, ਉਨ੍ਹਾਂ ਖੁਸ਼ੀ ਦੀਆਂ ਕਿਨਾਂ ਆਪਣੇ ਸੁੰਝੇ ਵਿਹੜੇ ਤਕੀਆਂ ! ਮੱਸਿਆ ਦੀ ਗੂਹੜੀ ਕਾਲੀ ਰਾਤ ਮਗਰੋਂ ਚਿੱਟਾ ਦੁੱਧ ਚੌਧਵੀਂ ਦਾ ਚੰਨ ਵੇਖਿਆ 1 ਤੇ ਉਨ੍ਹਾਂ ਨੂੰ ਇੰਜ ਲੱਗਾ ਜਿਵੇਂ ਸੁੱਪਨੇ ਸੱਚ ਬਣਕੇ, ਉਨ੍ਹਾਂ ਵਲ ਨੂੰ ਟੁਰ ਆਏ ਹੋਣ । ਅਵਤਾਰ ਉਸੇ ਸਮੇਂ ਉਡ ਕੇ ਤੱਕ ਆਉਣਾ ਲੋਚਦਾ ਸੀ ਆਪਣੇ ਲਾਲ ਨੂੰ, ਅਤੇ ਉਸ ਨੂੰ ਗੋਦ ਵਿਚ ਲਈ ਖੜੋਤੀ ਬਸੀ ਨੂੰ ' ਐਪਰ ਛੁੱਟੀਆਂ ਬੰਦ ਸਨ। ਸਹਿਕ ਸਹਿਕ ਮਿਠੇ ਸੁੱਪਨਿਆਂ ਵਿਚ ਰੰਗੀਨ ਤਸਵੀਰਾਂ ਬਣਾ ਬਣਾ ਕੇ ਇਕ ਇਕ ਦਿਨ ਕਰਕੇ ਅਵਤਾਰ ਨੇ ਦੋ ਲੰਮੇ ਮਹੀਨੇ ਤੋੜ ਦਿਤੇ 1 ਅਜ ਇਕਾਠਵੇਂ ਦਿਨ ਅਵਤਾਰ ਟੁਰਿਆ ਜਾ ਰਿਹਾ ਸੀ ਆਪਣਾ ਸਹਣਾ ਸੁਪਨਾ ਵੇਖਣ-ਨਵਾਂ ਚੰਨ ਤੱਕਣ-ਆਪਣੇ ਲਾਲ ਨੂੰ ਚੁੱਕਣ ਚੁੰਮਣ ਤੇ ਆਪਣੀ ਮਿੱਠੀ ਊਤ ਨੂੰ ਘੁੱਟ ਗਲੇ ਮਿਲਣ ਤੋਂ | ਉਹ ਸ਼ਾਮ ਦੇ ਸੱਤ ਵਜੇ ਆਪਣੇ ਪਿੰਡ ਦੇ ਰੇਲਵੇ ਸਟੇਸ਼ਨ ਜਾ ਲੱਥਾ । ਪਿੰਡ ਇਥੋਂ ਤਿੰਨ ਮੀਲ ਦੀ ਵਿੱਥ ਤੇ ਸੀ । ਅਵਤਾਰ ਮੱਸਤ ਟੁਰਿਆ ਜਾ ਰਿਹਾ ਸੀ ਤੇ ਉਧਰ ਸੁਰਜ ਭੀ ਕਿਸੇ ਦੂਜੀ ਧਰ ਤੇ ਵੱਸਦੀ ਨਵੀਂ ਨਿਖਰੀ ਸਵੇਰ ਨੂੰ ਮਿਲਣ ਲਈ ਜਾਂਦਾ ੧੧.