ਪੰਨਾ:ਉਦਾਸੀ ਤੇ ਵੀਰਾਨੇ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 2 )

________________

fਪਿਆ ਸੀ। ਅਤੇ ਛਿਪਦੇ ਸੂਰਜ ਦੀ ਲਾਲੀ ਹਨੇਰੇ ਨੂੰ ਘੁੱਟ ਮਿਲਣ ਲਈ ਬਾਵਾਂ ਉਲਾਰ ਰਹੀ ਸੀ । ਅਵਤਾਰ ਡੰਡੀ ਡੰਡੀ ਤੁਰਿਆ ਜਾ ਰਿਹਾ ਸੀ । ਤੇਜ਼ ਤੁਖਾ ਵਗ ਰਿਹਾ ਸੀ। ਤੇ ਡੰਡੀ ਵੀ ਪ੍ਰਛਾਵੇਂ ਨੂੰ ਗਲਵਕੜੀ ਪਾਈ ਟਰ ਰਹੀ ਸੀ--ਦੌੜਦੀ ਪਈ ਸੀ । ਤੇ ਜਦੋਂ ਇਹ ਪਿੰਡ ਦੀ ਜੱਹ ਵਿਚ ਪੁਜਾ ਤਾਂ ਚੰਨ ਅਸਮਾਨ ਤੇ ਨੱਸਦਾ ਪਿਆ ਸੀ, ਜਿਵੇਂ ਕਿਸੇ ਨੂੰ ਅਵਤਾਰ ਵਾਂਗ ਲੋੜਦਾ ਹੋਵੇ-ਭਾਲਦਾ ਤੇ ਛੂਹ ਲੈਣਾ ਚਾਹੁੰਦਾ ਹੋਵੇ । ਅਵਤਾਰ ਨੂੰ ਆਪਣੇ ਬਗੀਚੇ ਵਿਚ ਬਸੀ ਮਨਜੀਤ’ ਨੂੰ ਕੁਛੜ ਲਈ ਖਲੀ ਦਿਸੀ । ਉਹ ਇਸੇ ਨੂੰ ਉਡੀਕਦੀ ਪਈ ਸੀਇਸੇ ਦਾ ਰਾਹ ਤਕਦੀ ਸੀ । ਅਵਤਾਰ ਨੇ ਕਾਹਲ ਨਾਲ ਉਨ੍ਹਾਂ ਨੂੰ ਬਾਵਾਂ ਦੀ ਵਲਗਣ ਵਿਚ ਵੱਲ ਲੀਤਾ । ਚੰਨ ਦੀ ਚੱਮਕ ਹੋਰ ਭੀ ਵੱਧ ਗਈ ਤੇ ਵੱਧਦੀ ਹੀ ਗਈ। ਉਸ ਨੇ ਜਿਵੇਂ ਚਾਨਣ ਦੇ ਮਟਕੇ ਦੇ ਮਟਕੇ ਭਰਕੇ ਇਨ੍ਹਾਂ ਉਪਰ ਤੋਲ ਦਿਤੇ ਹੋਣ । ਬਾਗ ਦੇ ਫੁੱਲ ਅਵਤਾਰ ਨੂੰ ਮੁਸਕਾਂਦੇ ਲਗੇ-ਜਿਵੇਂ ਹਵਾਵਾਂ ਖੁਸ਼ੀ ਵਿਚ ਝੂਮ ਉਠੀਆਂ-ਰੁੱਖ ਮਸਤੀ ਵਿਚ ਗਾਂਦੇ ਪਏ ਹੋਣ । ਉਸਨੂੰ ਨੀਲਾ ਨੀਲਾ ਗੱਰਾਨ ਬੜਾ ਹੀ ਪਿਆਰਾ ਲੱਗਾ ਜਿਵੇਂ ਇਸਦੀ ਬੁਕਲ ਵਿਚ · ਜਵਾਨ ਮੁਟਿਆਰ ਬਹਾਰਾਂ ਨੱਚ ਰਹੀਆਂ ਹੋਣ-ਜਿਵੇਂ ਮਿਠੇ ਗੀਤ ਕਿਸੇ ਹਵਾਂ ਵਿਚ ਖਿਲਾਰ ਦਿਤੇ ਹੋਣ । ਉਸਨੂੰ ਜਾਪਿਆ ਜਿਵੇਂ ਸਾਰਾ ਵਾਯੂ ਮੰਡਲ ਦੀ ਖੁਸ਼ਬੂਆਂ ਨਾਲ ਭਰੇ ਗਿਆ ਹੋਵੇ । ਅਵਤਾਰ ਨੇ ਅਕਾਸ਼ ਵਲੇ ਨਿਗਾਹ ਮਾਰੀ ਤਾਰਿਆਂ ਨੂੰ ਤੱਕਿਆ- ਚੰਨ ਨੂੰ ਨੀਝ ਨਾਲ ਵੇਖਿਆ ਤੇ ਫੁੱਲਾਂ ਨੂੰ ਮੁਸਕਾਣ ਤੇ ਸੁਗੰਧੀ ਖਿਲਾਰਦਿਆਂ ਡਿੱਠਾ । ਹਰ ਸ਼ੈ ਉਸ ਨੂੰ ਖੁਸ਼ ਖੁਸ਼ ੧੨.