ਪੰਨਾ:ਉਦਾਸੀ ਤੇ ਵੀਰਾਨੇ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 3 )

________________

ਜਾਪੀ । ਐਪਰ ਇਡੀ ਸੁੰਦਰਤਾ-ਐਨਾ ਰੂਪ ਉਸਨੂੰ ਕਿਸੇ ਤੇ ਨਾ ਲੱਗਾ ਜਿਹਾ ਉਸ ਆਪਣੀ ਬੰਸੀ ਦੇ ਚੰਨ ਤੇ ਤਕਿਆ, ਆਪਣੇ ਲਾਲ ਉਤੇ ਡਿੱਠਾ। ਉਸ ਮਨਜੀਤ ਨੂੰ ਬੰਸ਼ੀ ਦੀਆਂ ਗੋਲ ਭਰੀਆਂ ਬਾਵਾਂ ਵਿਚੋਂ ਪੋਲੇ ਜਿਹੇ ਕੱਢਕੇ ਆਪਣੀਆਂ ਬਾਵਾਂ ਵਿਚ ਸਾਂਭ ਲਿਤਾ ਤੇ ਪਿਆਰ ਕਰਦਾ ਰਿਹਾ | | ਅਵਤਾਰ ਨੇ ਧਿਆਨ ਨਾਲ ਆਪਣੀ ਚਿਕੋਰੀ ਵਲੇ ਝਾਤ ਪਾਈ । ਬੰਸੀ, ਉਸਨੂੰ ਕਮਜ਼ੋਰ ਨਾ ਜਾਪੀ, ਲਿੱਸੀ ਨਾ ਲਗੀ ਸਗੋਂ ਮਨਜੀਤ ਹੋਣ ਮਗਰੋਂ ਉਹ ਜਿਵੇਂ ਹੋਰ ਭੀ ਸੁਹਣੀ ਤੇ ਨਵੀਂ ਨਵੀਂ ਹੋ ਗਈ ਹੋਵੇ-ਉਹ ਖਾਸੀ ਨਿੱਖਰ ਆਈ ਸੀ । ਉਸ ਬੰਸੀ ਦੇ ਦਿੱਲ ਨੂੰ ਉਸਦੀਆਂ ਅੱਖੀਆਂ ਥਾਣੀ ਤਕਿਆ, ਉਸਦਾ ਅੰਦਰਲਾ ਅਵਤਾਰ ਨੂੰ ਇਨ੍ਹਾਂ ਬਹਾਰਾਂ ਤੋਂ ਵੀ ਖੁਸ਼ ਖੁਸ਼ ਤੇ ਖਿੜਿਆ ਨਜ਼ਰੀਂ ਪਿਆ । ਅਵਤਾਰ ਨੇ ਬੰਸੀ ਦਾ ਨਿੱਘਾ ਹੱਥ ਆਪਣੇ ਹੱਥਾਂ ਵਿਚ ਘੁਟਦਿਆਂ ਕਿਹਾ, “ਬੰਸੀ ! ਤੂੰ ਕੇਡੀ ਸੁਹਣੀ ਤੇ ਪਿਆਰੀ ਲਗਨੀ ਅਜੇ ” “ ਸੱਚ ! ਤੇ ਉਸ ਆਪਣੇ ਲਾਲ ਹੋਠਾਂ ਤੇ ਮੁਸਕਾਣ ਡੋਲ੍ਹ ਦਿੱਤੀ । “ਤੂੰ ਅਜ ਇਨ੍ਹਾਂ ਬਹਾਰਾਂ ਦੀ ਮਲਿਕਾ ਜਾਪਦੀ ਏ . ਇਕ ਮਿਠੜਾ ਗੀਤ ਲੱਗਨੀ ਏਂ-ਤੇ ਮੈਂ ਤੇਰੇ ਰੰਗੀਨ ਰੂਪ ਵਿਚ ਅੱਜ ਫੁੱਲਾਂ ਤੋਂ ਭੀ ਵਧੇਰੇ ਸੁਹੱਪਣ ਅਤੇ ਚੰਨ ਨਾਲੋਂ ਭੀ ਵਧੀਕ ਨਿਖਾਰ ਤੱਕ ਰਿਹਾ ਹਾਂ।” · ਹਵਾ ਦਾ ਇਕ ਜ਼ੋਰ ਦਾ ਬੁੱਲਾ ਆਇਆ ਤੇ ਬੰਬੀ ਦੀਆਂ ਲੰਮੀਆਂ ਸੁਨਹਿਰੀ ਲਿਟਾਂ ਉਸਦੀਆਂ ਗੋਲ ਗੱਲਾਂ ਤੇ ਢਹਿ ੧੩.