ਪੰਨਾ:ਉਦਾਸੀ ਤੇ ਵੀਰਾਨੇ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 4 )

________________

ਪਈਆਂ ! ਤੇ ਅਵਤਾਰ ਨੇ ਹੌਲੀ ਜਿਹੀ ਉਨ੍ਹਾਂ ਵਾਲਾਂ ਦੇ ਲਛਿਆਂ ਨੂੰ ਪਿਛਾਂਹ ਸੁਟ ਦਿਤਾ | ਤੀਜੇ ਦਿਨ ਅਵਤਾਰ, ਹਰਬੰਸ ਨੂੰ ਨਾਲ ਹੀ ਅੰਮ੍ਰਿਤਸਰ ਲੈ ਗਿਆ ! ਇਹ ਖੁਸ਼ੀ ਖੁਸ਼ੀ ਪਏ ਵਸਦੇ ਸਨ । ਤੇ ਬੰਸੀ ਨਿਕੇ ਜਿੰਨੇ ਮਨਜੀਤ ਦਾ ਬੜਾ ਹੀ ਖਿਆਲ ਰੱਖਦੀ । ਸੁਤੇ ਪਏ ਨੂੰ ਭੀ ਕੰਮ ਕਰਦੀ ਕਰਦੀ ਕੋਈ ਕੋਈ ਵੇਰ ਤੱਕਦੀ । ਜਦੋਂ ਕਦੀ ਉਹ ਰਤੀ ਕੁ ਜਾਗ ਪੈਂਦਾ ਤਾਂ ਸਭ ਕੁਝ ਛੱਡ ਕੇ ਉਸਨੂੰ ਚੁੱਕਦੀ, ਚੁੰਮਦੀ ਤੇ ਹਿੱਕ ਨਾਲ ਲਾਉਂਦੀ । ਉਸਨੂੰ ਪਰਚਾਣ ਤੇ ਚੁੱਪ ਕਰਾਣੇ ਲਈ ਪਿਆਰ ਵਿਚ ਗੰਨੇ ਟੱਪਿਆਂ ਤੇ ਮਿਠੀਆਂ ਮਿਠੀਆਂ ਲੋਰੀਆਂ ਸੁਣਾਕੇ ਫਿਰ ਘੂਕ ਸਵਾ ਦੇਂਦੀ । ਬੰਸੀ, ਉਸਨੂੰ ਪਿਆਰ ਦੀਆਂ ਵੱਲਗਣਾ ਪਾਉਂਦੀ ਤੇ ਮਿਠੇ ਮਿਠੇ ਗੀਤਾਂ ਰਾਹੀਂ fਪਿਆਰ ਭਰੇ ਜੱਜ਼ਬੇ ਉਲੀਕਦੀ ਰਹਿੰਦੀ । ਤੇ ਇੰਝ ਇਸ ਦੀਆਂ ਪੱਲਕਾਂ ਹੇਠ ਚਿਤੇ ਨਿੱਤ ਦੇ ਨਵੇਂ ਨੱਕਸ਼ੇ ਮਨਜੀਤ ਨੂੰ ਨਵੀਂ ਰੂਪ ਰੇਖਾ ਦੇਂਦੇ, ਸਜਾਉਂਦੇ ਤੇ ਸਵਾਰਦੇ ਰਹੇ । ਅਵਤਾਰ ਨੂੰ ਕਿੰਨਾਂ ਕਿੰਨਾਂ ਚਿਰ ਦੱਫਤਰ ਕੰਮ ਕਰਨਾ ਪੈਂਦਾ ਸੀ। ਸਾਰੀ ਸਾਰੀ ਰਾਤ ਦਾ ਜਗਰਾਤਾ ਹੁੰਦਾ ਤੇ ਉਸ ਨੂੰ ਆਪਣਾ ਸਰੀਰ ਭੁੱਜਾ ਟੁੱਟਾ ਲੱਗਦਾ ਐ ਪਰ ਅਵਤਾਰ ਨੂੰ ਉਸ ਦੀ ਰੂਹ ਕਦੀ ਥੱਕੀ ਨਾ ਲੱਗੀ । ਮਨਜੀਤ ਦੇ ਪਿਆਰ ਵਿਚ ਨਪੀੜੀ ਰੂਹ ਜਦੋਂ ਘਰ ਪਰਤਕੇ, ਮੁਸਕਾਂਦੇ ਖੇਡਦੇ ਉਸ ਲਾਲ ਨੂੰ ਵੇਖਦੀ ਤਾਂ ਸੱਭ ਕੁਝ ਭੁੱਲ ਜਾਂਦਾ-ਵਿੱਸਰ ਜਾਂਦਾ ਤੇ ਥਕਾਵਟ ਦੂਰ ਹੋ ਜਾਂਦੀ। ਕਿੱਡਾ ਨਿੱਘ ਤੇ ਪਿਆਰ ਮਿਲਦਾ ਸੀ ਉਸਨੂੰ, ਉਸਦੀ ਰੂਹ ਨੂੰ, ਉਸ ਨਿੱਕੀ ਜਿੰਨੀ ਸ਼ੈ ਪਾਸੋਂ ਉਸ ਸੁੰਦਰ ਖਿਡੌਣੇ ਕੋਲੋਂ। ਬੰਸੀ ਕਦੀ ਭੀ ਵਿਹਲੀ ਨਾਂ ਬੈਠਦੀ। ਉਸ ਲਈ ਫਰਾਕਾਂ ਨੀਂਦੀ, ਸਵੈਟਰ ਉਣਦੀ, ਵਾਲ ਸੰਵਾਰਦੀ ਤੇ ਹਰ ਵੇਲੇ ਹਰ ਸਮੇਂ ੧੪.