ਪੰਨਾ:ਉਦਾਸੀ ਤੇ ਵੀਰਾਨੇ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 5 )

________________

ਮਨਜੀਤ ਨੂੰ ਹੀ ਸ਼ਿੰਗਾਰਦੀ ਰਹਿੰਦੀ ਸੀ, ਜਿਵੇਂ ਉਹੀ ਇਸਦਾ ਕੰਮ ਹੋਵੇ ! ਖੂਬਸੂਰਤ ਰਾਤਾਂ ਵਿਚ ਅਵਤਾਰ ਤੇ ਬੰਈ ਲੱਖਾਂ ਸੁੱਪਨ ਮਨਜੀਤ ਬਾਰੇ ਕਿਆ ਕਰਦੇ ਸਨ। ਤੇ ਉਨ੍ਹਾਂ ਦਾ ਹਰ ਸੁਪਣ ਇਡਾ ਸੁਹਣਾ ਹੁੰਦਾ ਸੀ ਕਿ ਉਨ੍ਹਾਂ ਦੇ ਜਜ਼ਬਾਤਾਂ ਵਿਚ ਖੁਸ਼ੀ ਦੀਆਂ ਹਨੇਰੀਆਂ ਉਠ ਖਲੋਂਦੀਆਂ ਤੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਹੁੰਦਾ ਤੱਕਣ ਲਈ ਬੜੇ ਹੀ ਕਾਹਲੇ ਪੈ ਜਾਂਦੇ । ਅੱਠਾਂ ਮਹੀਨਿਆਂ ਦੇ ਰਿਦੇ ਤੇ ਫਿਰ ਕੋਈ ਕੋਈ ਕੱਦਮ ਪੁੱਟਦੇ ਮਨਜੀਤ ਨੂੰ ਵੇਖਕੇ ਗਲੀ ਵਾਲੇ ਬੜੇ ਹੈਰਾਨ ਸਨ । ਇਨ੍ਹਾਂ ਹੀ ਅੱਠ ਮਹੀਨਿਆਂ ਵਿਚ ਇਸ ਦੇ ਸ਼ਬਦ ੫੧੫’ ਅਤੇ ‘ਜੀਜੀ ਰੱਬ ਜਾਣੇ ਕਿਸ ਪਾਸੋਂ ਸਿਖ ਲੀਤੇ ਸਨ । ਇੰਝੇ ਹੀ ਮਨਜੀਤ ਦਸਵੇਂ ਮਹੀਨੇ ਵਿਚ ਦਾਖਲ ਹੋ ਗਿਆ ! ਮਨਜੀਤ ਦੀਆਂ ਮੋਟੀਆਂ ਮੋਟੀਆਂ ਅੱਖੀਆਂ ਸਦਾ ਹੀ ਲਿਸ਼ਕਦੀਆਂ ਰਹਿੰਦੀਆਂ । ਉਸ ਦੇ ਚੌੜੇ ਮਥੇ ਉਤੇ ਕੋਈ ਰੱਬੀ ਨਰ ਸੀ। ਤੇ ਮਨਜੀਤ ਦੇ ਪੁੱਤਲੇ ਪੱਤਲੇ ਹੋਠ ਸਦਾ ਮੁਸਕਾਨ ਨਾਲ ਲੱਦੇ ਰਹਿੰਦੇ । ਅਜ ਵੈਸਾਖੀ ਦਾ ਦਿਨ ਸੀ । ਤੇ ਇਸ ਪਵਿਤੁ ਦਿਹਾੜੇ ਸ਼ਹਿਰ ਵਿਚ ਬੜੀ ਰੌਣਕ ਸੀ ! ਸ਼ਹਿਰ ਦੇ ਲੋਕੀ ਘਰਾਂ ਵਿਚ ਤੇ ਪਿੰਡਾਂ ਦੇ ਲੋਕੀ ਸ਼ਹਿਰ ਵਿਚ ਖੁਸ਼ੀਆਂ ਮਨਾ ਰਹੇ ਸਨ | ਇਧਰ ਅਵਤਾਰ ਤੇ ਹਰਬੰਸ, ਮਨਜੀਤ ਨੂੰ ਲਈ ਬੈਠੇ ਸਨ। ਅੱਜ ਮਨਜੀਤ ਨੂੰ ਬਹੁਤ ਬੁਖਾਰ ਸੀ। ਬੰਸੀ ਘੜੀ ਮੁੜੀ ਮਨਜੀਤ ਨੂੰ ਪੁੱਛਦੀ, "ਕੀ ਦੁੱਖ ਕਿਥੇ ਪੀੜ ਹੁੰਦੀ ਏ ਬੁਖਾਰ ਚੜ੍ਹ ਗਿਆ ਮੇਰੇ ਸੁਹਣੇ ਨੂੰ ਸਿਰ ਪਿਆ ਦਰਦ ਕਰਦੇ--ਲਿਆ ਮੈਂ ਪੁਦ ਦਿਆਂ ਆਪਣੇ ਲਾਲ ਦਾ ਸਿਰ । ੧੫.