ਪੰਨਾ:ਉਦਾਸੀ ਤੇ ਵੀਰਾਨੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 6 )

________________

? ਫਿਰ ਉਹ ਪੋਲੇ ਪੋਲੇ ਨੱਪਣ ਲੱਗ ਜਾਂਦੀ । ਮਨਜੀਤ ਬੱਚਾ ਸੀ, ਉਸ ਨੂੰ ਉਤਰ ਦੇਣ ਦਾ ਵੱਲ ਨਹੀਂ ਸੀ--ਉਸਨੂੰ ਤੇ ਦੋ ਅੱਖਰੇ ਦੋ ਸ਼ਬਦ “ਪਾਪਾ’ ਅਤੇ ‘ਜੀਵੀਂ ਹੀ ਆਉਂਦੇ ਸਨ । ਸ਼ਾਇਦ ਉਸ ਚੁੱਪ ਭਾਸ਼ਾ ਵਿਚ ਮਾਂ ਨੂੰ ਕੁਝ ਦੱਸ ਦਿੱਤਾ ਹੋਵੇ । ਤੇ ਮੁੜ ਮਨਜੀਤ ਨੇ ਆਪਣੀਆਂ ਉਦਾਸ ਅੱਖੀਆਂ ਮਾਂ ਦੇ ਚੇਹਰੇ ਤੇ ਗੱਡ ਦਿਤੀਆਂ । ਤੇ ਬੰਸੀਂ ਉਸ ਨੂੰ ਫਿਰ ਪੁਚਕਾਰਨ ਲੱਗ ਪੈਂਦੀ “ਕੋਈ ਨਹੀਂ ਮੇਰਾ ਪੁਤਰ ਝੱਬ ਹੀ ਰਾਜੀ ਹੋ ਜਾਵੇਗਾ । | ਬੁਖਾਰ ਦਵਾਈ ਦੇ ਬਾਵਜੂਦ ਭੀ ਵੱਧਦਾ ਗਿਆ--ਤੇਜ਼ ਹੁੰਦਾ ਗਿਆ । ਰਾਤ ਵੀ ਆਪਣੀਆਂ ਡਰਾਉਣੀਆਂ ਜਾਬਾਂ ਖੋਲ੍ਹੇ ਅਗੇ ਵੱਧਦੀ ਆ ਰਹੀ ਸੀ। ਤੇ ਮਨਜੀਤ ਪਲ ਪਲ ਢਿੱਲਾ ਹੁੰਦਾ ਗਿਆ । ਤੇ ਅਖੀਰ ਰਾਤ ਦੇ ਦੋ ਵਜੇ ਇਸ ਦੀਆਂ ਦੋਵਾਂ ਅੱਖੀਆਂ ਦੇ ਡੇਲੇ ਖਲੋ ਗਏ । ਅਵਤਾਰ ਦੀ ਅੱਖ ਲੱਗ ਗਈ ਸੀ । ਹਰਬੰਸ ਨੇ ਮਨਜੀਤ ਦੀ ਨਬਜ਼ ਤੱਕੀ । ਨੱਬਜ਼ ਇੰਝ ਨੱਸ ਰਹੀ ਸੀ, ਜਿਵੇਂ ਰਾਤ ਦੌੜ ਰਹੀ ਹੋਵੇ ਤੇ ਸਵੇਰ ਨੇੜੇ ਆ ਰਹੀ ਹੋਵੇ, ਉਸ ਦੀ ਇਹ ਦਸ਼ਾ ਤੱਕਕੇ ਬੰਸੀ ਦੀ ਚੀਕ ਨਿਕਲ ਗਈ । ਅਵਤਾਰ ਤੱਬਕ ਕੇ ਉਠ ਬੈਠਾ ਉਸਦੀ ਨੀਂਦਰ ਜਾਗ ਪਈ । ਹਰਬੰਸ ਬੇਹੋਸ਼ ਪਈ ਸੀ । ਅਵਤਾਰ ਨੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਅੱਖੀਆਂ ਤੇ ਛਿੱਟੇ ਮਾਰੇ ਤੇ ਹਲੂਣਕੇ ਹੋਸ਼ ਵਿਚ ਲਿਆਂਦਾ ਤੇ ਕਿਹਾ, “ਬੰਸੀ ! ਮਨਜੀਤ ਨੂੰ ਕੌਣ ਸੰਭਾਲੇਗਾ ?? ਉਹ ਉਠੀ ਤੇ ਉਸਨੂੰ ਚੁੱਕ ਕੇ ਹਿੱਕ ਨਾਲ ਲਾ ਲੀਤਾ “ਮੇਰੇ ਲਾਲ ! ਮੈਂ ਨਾ ਕੁਝ ਹੋਣ ਦਿਆਂਗੀ ਆਪਣੇ ਸੁਹਣੇ ਨੂੰ । ਜ਼ੋਰ ਦੀ ਹਵਾ ਦਾ ਬੁੱਲਾ ਆਇਆ ਤੇ ਨਾਲ ਹੀ ਬਿਜਲੀ ਬੁਝ ਗਈ । ਤਾਰ ਫਿਊਜ਼ ਹੋ ਗਈ ਸੀ ਸ਼ਾਇਦ ! ਅਵਤਾਰ ਨੇ ਮੋਮਬੱਤੀ ਕੀਤੀ, ਉਹ ਭੀ ਸਾਥ ਨਾ ਨਿਭਾ ਸਕੀ। ਫਿਰ ਉਸ ੧੬.