ਪੰਨਾ:ਉਦਾਸੀ ਤੇ ਵੀਰਾਨੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 7 )

________________

ਲਾਲਟੈਨ ਜਗਾਈ । ਉਸ ਨੂੰ ਦੂਰ ਕੁਤਿਆਂ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿਤੀਆਂ । ਅਵਤਾਰ ਦਾ ਦਿਲ ਧੜਕਨ ਲਗ ਪਿਆ ਤੇ ਉਸਨੂੰ ਲੱਗਾ, ਜਿਵੇਂ ਸਾਰੇ ਵਾਯੂ ਮੰਡਲ ਵਿਚ ਰੋਣ ਦੀਆਂ ਆਵਾਜ਼ਾਂ ਘੁਲ ਗਈਆਂ ਹੋਣ । ਉਸ ਨੂੰ ਹਰ ਪਾਸੇ ਹਨੇਰਾ ਹੀ ਹਨੇਰਾ ਲਗਾ-ਕਾਲਾ ਸ਼ਾਹ ਹਨੇਰਾ। ਅਵਤਾਰ ਦਾ ਦਿਮਾਗ ਚੱਕਰਾ ਗਿਆ । ਇਕ ਜ਼ੋਰ ਦਾ ਝਟਕਾ ਲਗਾ ਤੇ ਉਸਨੂੰ ਇੰਝ ਪ੍ਰਤੀਤ ਹੋਇਆ, ਜਿਵੇਂ ਕੋਈ ਭੁਚਾਲ ਆ ਗਿਆ ਹੋਵੇ ! ਓਸ ਨੂੰ ਭਾਸ਼ਿਆ ਜਿਵੇਂ ਕਮਰੇ ਦੀਆਂ ਦੀਵਾਰਾਂ ਜ਼ੋਰ ਜ਼ੋਰ ਦੀ ਹਿੱਲ ਰਹੀਆਂ ਹੋਣ ਤੇ ਲਮਕਦੀਆਂ ਤਸਵੀਰਾਂ ਫਰਸ਼ ਉਪਰ ਢਹਿ ਪਈਆਂ ਹੋਣ । ਅਤੇ ਮਨਜੀਤ ਦੇ ਸਾਰੇ ਦੇ ਸਾਰੇ ਖਿਡੌਣੇ ਟੁਟ ਗਏ ਹੋਣ-ਚੂਰ ਚੂਰ ਹੋ ਗਏ ਹੋਣ । ਅਵਤਾਰ ਨੂੰ ਹਰ ਪਾਸੇ ਬਰਬਾਦੀ, ਵੈਰਾਨੀ ਤੇ ਤਬਾਹੀ ਹੀ ਲਗੀ, ਹਨੇਰਾ ਹੀ ਹਨੇਰਾ ਦਿਸਿਆ ਜਿਵੇਂ ਕਿਸੇ ਕਾਲੀ ਕਾਲੀ ਲੁਕ ਚੌਹੀਂ ਪਾਸੀਂ ਥੱਪ ਦਿੱਤੀ ਹੋਵੇ । | ਸਵੇਰੇ ਸੱਤ ਵਜੇ ਡਾਕਟਰ ਕਰਮ ਸਿੰਘ ਨੇ ਜਦੋਂ ਮਨਜੀਤ ਦਾ ਬੁਖਾਰ ਤਕਿਆ ਤਾਂ ਇਕ ਸੌ ਛੀ ਸੀ । ਉਸ ਟੀਕਾ ਕੀਤਾ ਤੇ ਦਵਾਈ ਦੇ ਗਿਆi ਅਵਤਾਰ ਵਕਤ ਸਿਰ ਦਵਾਈ ਦੇਂਦਾ ਰਿਹਾ ਤੇ ਬੰਸੀ ਝਲਿਆਂ ਵਾਂਗ ਕਦੀ ਉਸ ਨੂੰ ਚੁੱਕ ਕੇ ਹਿੱਕ ਨਾਲ ਲਾਉਂਦੀ ਤੇ ਕਦੀ ਬੁਲਾਂਦੀ, ਪਿਆਰ ਕਰਦੀ ਤੇ ਫਿਰ ਅੱਥਰੂ ਕੇਰਨ ਡਹਿ ਪੈਂਦੀ । ਮਾਂ ਦੀਆਂ ਆਂਦਰਾਂ ਜੋ ਸਨ । ਇਸ ਪਿਛੋਂ ਡਾਕਟਰ ਦੋ ਵੇਰ ਆ ਕੇ ਤੱਕ ਗਿਆ ਸੀ ਤੇ ਉਸਨੂੰ ਮਨਜੀਤ ਦੇ ਵੱਲ ਹੋ ਜਾਣ ਦੀ ਪੱਕੀ ਆਸ ਬੱਝ ਗਈ ਸੀ, ਕਿਉਂਕਿ ਬੁਖਾਰ ਹੁਣ ਇਕ ਸੌ ਦੋ ਡਿਗਰੀ ਤੇ ਆ ਗਿਆ ੧੭.