ਪੰਨਾ:ਉਦਾਸੀ ਤੇ ਵੀਰਾਨੇ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 8 )

________________

ਸੀ ਤੇ ਮਨਜੀਤ ਦੀਆਂ ਮਾਸੂਮ ਮੁਰਝਾਈਆਂ ਗੱਲਾਂ ਫਿਰ ਖਿੜਨ ਲਗ ਪਈਆਂ ਸਨ ਤੇ ਨਿਕੀ ਜਿੰਨੀ ਮੁਸਕਾਣ ਉਸ ਦੀਆਂ ਬੁਲੀਆਂ ਤੇ ਫੁਟ ਪਈ ਸੀ । | ਸ਼ਾਮ ਦੇ ਚਾਰ ਕੁ ਵਜੇ ਮਨਜੀਤ ਦਾ ਬਖਾਰ ਫਿਰ ਵਧਣਾ ਸ਼ੁਰੂ ਹੋ ਗਿਆ ਤੇ ਉਸ ਹਿਚਕੀਆਂ ਲੈਣੀਆਂ ਸ਼ੁਰੂ ਕਰ ਦਿਤੀਆਂ। ਅਵਤਾਰ ਦੌੜ ਕੇ ਸ਼ਹਿਰ ਦੇ ਵਡੇ ਡਾਕਟਰ ਚੂਨੀ ਲਾਲ ਕੋਲ ਗਿਆ। ਡਾਕਟਰ ਅੰਦਰ ਵੜਿਆ ਤਾਂ ਹਰਬੰਸ ਉਸ ਦੇ ਪੈਰਾਂ ਉਤੇ ਢਹਿ ਪਈ ਤੇ ਰੋ ਕਿ ਕਹਿਣ ਲਗੀ ‘ਡਾਕਟਰ ਜੀ ! ਬਚਾਵੋ ਮੇਰੇ ਲਾਲ ਨੂੰ, ਰੱਖ ਲੌ ਮੇਰੇ ਚੰਨ ਨੂੰ, ਜਿੰਨੇ ਪੈਸੇ ਭੀ ਲਗੇ ਅਸੀਂ ਲਾਵਾਂਗੇ, ਮੈਂ ਤੇ ਇਸ ਦੇ ਸਵਾਲਾਂ ਨਾਲ ਹੀ ਜੀਉਂਦੀ ਹਾਂ, ਇਸ ਬਿਨ ਮੈਂ ਅੰਨੀ ਹੋ ਜਾਵਾਂਗੀ, ਮੈਂ ਨਾ ਬਚ ਸਕਾਂਗੀ, ਜੇਕਰ ਇਸ ਨੂੰ ਕੁਝ ਹੋ ਗਿਆ ।’ ਤੇ ਉਸ ਅਥਰੂਆਂ ਨਾਲ ਡਾਕਟਰ ਦੇ ਬੂਟ ਭਿਉਂ ਦਿਤੇ । ' ਡਾਕਟਰ ਨੇ ਟੀਕਾ ਕੀਤਾ । ਮਨਜੀਤ ਨੂੰ ਇਕ ਲੰਮੀ ਹਿਚਕੀ ਆਈ ਤੇ ਉਸਦੀ ਟੱਟੀ ਬਿਸਤਰ ਤੇ ਹੀ ਨਿਕਲ ਗਈ । ਇਹ ਸੀ ਡਾਕਟਰ ਦਾ ਆਖਰੀ ਟੀਕਾ ਤੇ ਮਨਜੀਤ ਦੀ ਆਖਰੀ ਹਿਚਕੀ। ਡਾਕਟਰ ਫ਼ੀਸ ਖ਼ਾਸੇ ਪਾ ਕੇ ਚੁਪ ਚਾਪ ਕਮਰੇ ਚੋਂ ਨਿਕਲ ਗਿਆ। ਬੰਸੀ ਦੀਆਂ ਚੀਕਾਂ ਨੇ ਅਸਮਾਨ ਪਾੜ ਦਿਤਾ ਤੇ ਉਸ ਗੋਰ ਦੀ ਆਪਣਾ ਸਿਰ ਕੰਧ ਨਾਲ ਚੁਕ ਮਾਰਿਆ। ਉਹ ਬੇਹੋਸ਼ ਜੋ ਗਈ ਬੇਧ ਪਈ ਸੀ । ਬਦਕਿਸਮਤੀ ਦਾ ਝੱਖੜ ਇਨਾਂ ਦੇ 6vਰ ਦੀਆਂ ਬਹਾਰਾਂ ਉਜਾੜ ਗਿਆ । ਇਨ੍ਹਾਂ ਦਾ ਦੀਪ ਕੁਦਰਤ ਦੀ ਇਕੋ ਕ ਨੇ ਬੁਝਾ ਦਿਤਾ ਜ਼ਿੰਦਗੀ ਦਾ ਨਾਚ ਮਕ ਗਿਆ | ਝੁਬਦਾ ਸੂਰਜੇ ਹਨੇਰੇ ਵਿਚ ਜਾ ਲੁਕਿਆ। ਦਿਲ ੧੯.