ਪੰਨਾ:ਉਦਾਸੀ ਤੇ ਵੀਰਾਨੇ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 9 )

________________

ਅਰਮਾਨ ਤਬਾਹ ਹੋ ਗਏ | ਬਹਾਰਾਂ ਨੇ ਪਤਝੜ ਨੂੰ ਗਲਵਕੜੀ ਪਾ ਲੀਤੀ । ਮਿਠਾ ਸਾਥ ਕੌੜੇ ਧੋਖੇ ਵਿਚ ਵਟ ਗਿਆ, ਖੁਸ਼ੀ ਗ਼ਮੀ ਵਿਚ ਤੇ ਜ਼ਿੰਦਗੀ ਮੌਤ ਵਿਚ ਬਦਲ ਗਈ। | ਹਰਬੰਸ ਨੀਮ ਬੇਹੋਸ਼ੀ ਵਿਚ ਬੈਠੀ ਸੀ ਤੇ ਅਵਤਾਰ, ਮਨਜੀਤ ਨੂੰ ਕਮਲਿਆਂ ਵਾਂਗ ਗੋਦ ਵਿਚ ਲਈ ਤਿਪ ਤਿਪ ਅੱਥਰੂ ਕੇਰਦਾ ਕਹਿ ਰਿਹਾ ਸੀ, “ਮਨਜੀਤ ! ਤੂੰ ਟੁਰ ਗਿਉਂ, ਕੀ ਤੰਗੀ ਸੀ ਤੈਨੂੰ ਸਾਡੇ ਪਾਸ, ਅਸੀਂ ਕਿਸ ਨੂੰ ਤੱਕਾਂਗੇ, ਕਿਸ ਨਾਲ ਖੇਡਾਂਗੇ ਤੇ ਤੇਰੀ ਜੀਜੀ ਕੀ ਕਰੇਗੀ, ਉਸਦਾ ਕੀ ਬਣੇਗਾ ? ਰੱਬਾ ! ਮੈਂ ਹਾਲੀ ਜ਼ਿੰਦਾ ਹਾਂ, ਜਦੋਂ ਤੂੰ ਮੇਰਾ ਸਾਹ ਹੀ ਕੱਢ ਲੀਤਾ 1 ਮੌਤ ! ਤੂੰ ਗ਼ਲਤ ਦੇਰਵਾਜ਼ਾ ਖੜਕਾਇਆ ਤੈਨੂੰ ਭੁਲੇਖਾ ਲਗਾ, ਤੂੰ ਮੈਨੂੰ ਲੈ ਜਾਣ ਦੀ ਥਾਂ ਮੇਰੇ ਲਾਲ ਨੂੰ ਲੈ ਗਈਓਂ । ਬੰਸੀ ਦੇ ਚੰਨ ਨੂੰ ਖੋਹ ਲੀਤਾ । ਮੈਂ ਤੇ ਜੀਵਨ ਦੀਆਂ ਕਈ ਬਹਾਰਾਂ ਤੱਕ ਲੀਤੀਆਂ ਸਨ ! ਮੈਂ ਤੇ ਰੱਜ ਗਿਆ ਸਾਂ, ਉਸ ਮਾਸੁਮ ਤੇ ਹਾਲੀ ਕੁਝ ਭੀ ਨਹੀਂ ਸੀ ਡਿਠਾ । ਸਾਡੇ ਕਰਮ ਹਾਰ ਗਏ, ਸਾਡੇ ਲੇਖਾਂ ਵਿਚ ਹਾਰ ਹੀ ਲਿਖੀ ਸੀ । ਅਸੀਂ ਕੁਦਰਤ ਅਗੇ ਹਾਰ ਗਏ, ਕੁਦਰਤ ਜਿੱਤ ਗਈ, ਡਾਕਟਰ ਭੀ ਹਾਰ ਗਿਆ ਤੇ ਕਦਰਤ ਸਾਡੇ ਕੋਲੋਂ ਸਾਡੇ ਮਨਜੀਤ ਨੂੰ ਖੋਹ ਕੇ ਲੈ ਗਈ, ਕੇਡੀ ਨਿਰਦਈ ਹੈ ਇਹ। | ਹਾਰਿਆ ਮਨੁਖ ਸਦਾ ਕਰਮਾਂ ਨੂੰ ਹੀ ਕਸੂਰਵਾਰ ਠਹਿਰਾਇਆ ਕਰਦਾ ਹੈ । ਮਨਜੀਤ ਇਨ੍ਹਾਂ ਨੂੰ ਇਕੱਲਿਆਂ ਛਡ ਗਿਆ 1 ਬੰਸੀ ਦੇ ਅਥਰੂ ਤੇ ਅਵਤਾਰ ਦਾ ਪਿਆਰ ਮੌਤ ਦੇ ਰਸਤੇ ਵਿਚ ਦੀਵਾਰ ਖੜੀ ਨਾ ਕਰ ਸਕੇ । ਸੈਂਕੜੇ ਰੁਪਿਆਂ ਦੀਆਂ ਦਵਾਈਆਂ ਵੀ ਮੌਤ ਦੇ ਪੈਰਾਂ ਵਿਚ , ਜੰਜ਼ੀਰਾਂ ਨਾ ਪਾ ਸਕੀਆਂ। ਸਚ-ਮੁਚ ਕੇਡਾ ਮਜਬੂਰ ਹੈ ਮਨੁਖ ! ਨਾ ਇਸ ਦੇ ਵੱਸ ਵਿਚ ੧੯.