ਪੰਨਾ:ਉਦਾਸੀ ਤੇ ਵੀਰਾਨੇ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 10 )

________________

ਜ਼ਿੰਦਗੀ ਹੈ ਤੇ ਨਾ ਹੀ ਇਹ ਮੌਤ ਨੂੰ ਰੋਕ ਸਕਦਾ ਹੈ। | ਮੌਤ ਤੋਂ ਪਿਛੋਂ ਮਨਜੀਤ ਦੇ ਨੈਣ ਨਕਸ਼ ਐਡੇ ਸੁਹਣੇ ਤੋਂ ਤਿਖੇ ਹੋ ਗਏ ਸਨ, ਜਿਵੇਂ ਤੇ ਕਿਸੇ ਇਤਾਲਵੀ ਬੁੱਤ ਘਾੜੋ ਨੇ ਮੁਰਤੀ ਤਰਾਸ਼ ਕੇ ਰੱਖੀ ਹੋਵੇ। ਹਰ ਸ਼ੈ ਉਤੇ ਉਦਾਸੀ ਛਾਈ ਹੋਈ ਸੀ । ਹਰ ਸ਼ੈ ਚੁਪ ਸੀ. ਜਿਵੇਂ ਮੌਤ ਦੇ ਸਵਾਗਤ ਲਈ ਅਦਬ ਨਾਲ ਚੁਪ ਹੋਵੇ । | ਹਰਬੰਸ ਉਦਾਲੇ ਛੀ ਕੁ ਜ਼ਨਾਨੀਆਂ ਬੈਠੀਆਂ ਉਸ ਨੂੰ ਤਸੱਲੀ ਦੇ ਰਹੀਆਂ ਸਨ । ਹਰਬੰਸ ਨੂੰ ਇਸ ਤੋਂ ਪਹਿਲੋਂ ਲਗਾ ਪਗ ਦਸ ਬੇਹੋਸ਼ੀ ਦੇ ਦੌਰੇ ਪੈ ਚੁਕੇ ਸਨ । ਗਲੀ ਦੇ ਬੰਦਿਆਂ ਨਾਲ ਜਦੋਂ ਅਵਤਾਰ ਮਨਜੀਤ ਨੂੰ ਲੈ ਕੇ ਟੁਰਨ ਲਗਾ ਤਾਂ ਹਰਬੰਸ ਨੇ ਉਸ ਨੂੰ ਪਕੜ ਲੀਤਾ ਤੇ ਰੋ ਕੇ ਕਹਿਣ ਲਗੀ, “ਮੈਂ ਨਾ ਜਾਣ ਦਿਆਂਗੀ ਆਪਣੇ ਮਨਜੀਤ ਨੂੰ, ਮੇਰਾ ਸੁਹਣਾ ਮੇਰੇ ਬਾਝੋ ਕਿੰਝ ਰਵੇਗਾ । ਹਾਏ ! ਇਹ ਇਕੱਲਾ ਉਥੇ ਡਟੇਗਾ, ਹੋਵੇਗਾ ਮੇਰਾ ਲਾਲ, ਇਸਨੂੰ ਦੁਧ ਕੌਣ ਦੇਵੇਗਾ, ਭੁਖਾ ਮਰ ਜਾਵੇਗਾ ਮੇਰਾ ਚੰਨ, ਰੱਬ ਦੇ ਵਾਸਤੇ ਦੇ ਦੇਵੋ ਮੈਨੂੰ ਮੇਰਾ ਲਾਲ, ਮੋੜ ਦੇਵੋ ਮੇਰਾ ਸੁਹਣਾ ਮਨਜੀਤ ਇਸ ਭਿਖਾਰਨ ਨੂੰ 1 ਤੇ ਫਿਰ ਬੰਲੀ ਨੂੰ ਆਪਣੇ ਅਥਰੂਆਂ ਵਿਚੋਂ ਮਨਜੀਤ ਦਿੱਸਣ ਲਗ ਪਿਆ ਤੇ ਇਸ ਦੀ ਤਸਵੀਰ ਵਡੀ ਹੀ ਵਡੀ ਹੁੰਦੀ ਗਈ। ਬੰਬੀ ਨੂੰ ਮਨਜੀਤ ਦੀ ਪੂਰੀ ਤਸਵੀਰ ਦਿਸਦੀ, ਵੀਹ ਵਆਂ ਦਾ ਮਨਜੀਤ,ਆਪਣੇ ਅਵਤਾਰ ਜੇਡਾ ਮਨਜੀਤ ਹਰਬੰਸ ਦੀਆਂ ਅੰਤਰੀਵ ਡੂੰਘਾਣਾਂ ਵਿਚ ਪੇਸ਼, ਦਰਦ ਅਤੇ ਪੀੜਾ ਸੀ । ਅਵਤਾਰ ਦੀ ਮਿਠੀ ਚਾਨਣੀ ਰੋ ਤੇ ਤੜਪ ਰਹੀ ਸੀ। ਉਸ ਦੀ ਬੰਸੀ ਸਚ-ਮੁਚ ਕਮਲੀ ਹੋ ਗਈ ਸੀ ਤੇ ਕੋਲ ਬੈਠੀਆਂ ਇਸਤ੍ਰੀਆਂ ਨੇ ਉਸ ਨੂੰ ਸੰਭਾਲਿਆ ਹੋਇਆ ਸੀ । ਅਵਤਾਰ ਦੇ ਪੇਰ ਮੱਣ ਮੱਣ ਦੇ ਹੋ ਗਏ ਸਨ, ਜਦੋਂ ਉਹ ੨੦,