ਪੰਨਾ:ਉਦਾਸੀ ਤੇ ਵੀਰਾਨੇ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 11 )

________________

ਆਪਣੇ ਲਾਡਲੇ ਨੂੰ ਸ਼ਮਸ਼ਾਨ ਭੂਮੀ ਵਲੋਂ ਲਈ ਜਾ ਰਿਹਾ ਸੀ । ਉਸ ਨੂੰ ਇੰਝ ਮਹਿਸੂਸ ਹੁੰਦਾ ਸੀ ਜਿਵੇਂ ਕਿਸੇ ਧਰਤੀ ਨਾਲ ਹੀ ਸੀ ਦਿਤੇ ਹੋਣ। ਤੇ ਉਸ ਦੇ ਨਿਘੇ ਅੱਥਰੂ ਮਨਜੀਤ ਦਾ ਮੁੰਹ ਗੇਂਦੇ ਰਹੇ । ਮਨਜੀਤ ਨੂੰ ਦਹੀਂ ਨਾਲ ਨਵਾਹਕੇ, ਨਵੇਂ ਕਪੜੇ ਪਾਕੇ ਇਕ ਡੂੰਘੀ ਕੱਬਰ ਵਿਚ ਨੱਪ ਦਿਤਾ ਗਿਆ। ਤੇ ਕੇਈਂ ਮੱਣ ਪੱਕੀ ਮਿੱਟੀ ਉਸ ਉਪਰ ਸੁੱਟ ਦਿਤੀ । ਜਿਸਨੂੰ ਕਦੀ ਬੰਸ਼ੀ ਨੇ ਰਤੀ ਭੀ ਮਿੱਟੀ ਨਹੀਂ ਸੀ ਲੱਗਣ ਦਿਤੀ : ਅਜ ਉਹ ਸਾਰੇ ਦਾ ਸਾਰਾ ਮਿੱਟੀ ਵਿਚ ਸੀ -ਉਸਦਾ ਘਰ ਹੁਣ ਇਹੋ ਮਿਟੀ ਵਿਚ ਸੀ । ਤੇ ਉਸਦੀ ਮਾਂ ਇਹੋ ਮਿਟੀ ਦੀ ਕੱਬਰ ਸੀ, ਜਿਸ ਦੀ ਹਿੱਕ ਨਾਲ ਜਿਸ ਦੀ ਬੁੱਕਲ ਵਿਚ ਅਜ ਇਹ ਲੇਟਿਆ ਪਿਆ ਸੀ । ਅਵਤਾਰ ਨੂੰ ਲੱਗਾ ਜਿਵੇਂ ਵਕਤ ਦੇ ਪੈਰ ਭਾਰੇ ਭਾਰੇ ਹੋ ਗਏ ਹੋਣ । ਸ਼ਮਸ਼ਾਨ ਭੂਮੀ ਦਾ ਬਾਗ਼ ਉਦਾਸ ਹੋ ਗਿਆ ਹੋਵੇ ਇਸਦੇ ਫੁਲ ਕੁਮਲਾ ਗਏ ਹੋਣ ਹਵਾ ਰੋਣ ਲਗ ਪਈ ਹੋਵੇ ਇਸਨੂੰ ਜਾਪਿਆ ਜਿਵੇਂ ਰੁੱਖਾਂ ਦੇ ਪੱਤੇ ਸੱਕ ਸੁੱਕਕੇ ਧਰਤੀ ਉਪਰ ਡਿੱਗ ਰਹੇ ਹੋਣ ਅਵਤਾਰ ਨੂੰ ਸਭਨੀਂ ਪਾਸੀਂ ਹਨੇਰਾ ਹੀ ਹਨੇਰਾ ਲੱਗਾ । ਉਸ ਰਾਤ, ਰਾਤ ਸਾਰੀ ਰਾਤ ਰੋਂਦੀ ਰਹੀ ਫੁੱਲ, ਬੂਟੇ ਤੇ ਪੈਲੀਆਂ ਡੁਸਕਦੇ ਰਹੇ ਚੰਨ ਤਾਰੇ ਤੱੜਪਦੇ ਰਹੇ ਅਸਮਾਨ ਕੁੱਕਦਾ ਤੇ ਭੁੱਬਾਂ ਮਾਰਦਾ ਰਿਹਾ ਧਰਤੀ ਉਦਾਸ ਉਦਾਸ ਰਹੀ ਸਭਨਾ ਦੇ ਹੰਝੂ ਕਿਰਦੇ ਤੇ ਢਹਿੰਦੇ ਰਹੇ । ਹਰਬੰਸ ਤੇ ਅਵਤਾਰ ਆਪਣੀ ਬੈਠਕ ਵਿਚ ਇਕਲੇ ਹੀ ਸਨ ਫਰਸ਼ ਉਪਰ ਵਿਛੀ ਦਰੀ ਤੇ ਭੁਖੇ ਤੇ ਜਾਗਦੇ। ਅਵਤਾਰ ਕੰਧ ਨੂੰ ਢਾਹ ਲਾਈ ਬੈਠਾ ਸੀ ਤੇ ਬੰਬੀ, ਉਸਦੀ ਗੋਦ ਵਿਚ ਲੈਟੀ.ਸੀ । ੨੧