ਪੰਨਾ:ਉਦਾਸੀ ਤੇ ਵੀਰਾਨੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 12 )

________________

ਦੋ ਤਿੰਨ ਦਿਨਾਂ ਮਗਰੋਂ ਗਲੀ ਵਾਲਿਆਂ ਨੇ ਝੂਠੀਆਂ ਤਸੱਲੀਆਂ ਦੇਣੀਆਂ ਭੀ ਬੰਦ ਕਰ ਦਿਤੀਆਂ । ਤੇ ਇਹ ਦੋਵੇਂ ਇਕਲੇ, ਮਨਜੀਤ ਦਾ ਗਮ ਖਾਣ ਤੇ ਵਿਛੋੜਾ ਸਹਿਣ ਲਈ ਰ ਗਏ । ਮੁੱੜ ਕਦੀ ਵੀ ਕਿਸੇ ਇਨ੍ਹਾਂ ਨਾਲ ਮਨਜੀਤ ਦੀ ਗਲ ਨ ਕੀਤੀ ਇਨ੍ਹਾਂ ਦਾ ਦਰਦ ਨਾ ਵੰਡਾਇਆ ਤੇ ਸਗੋਂ ਇਨ੍ਹਾਂ ਨੂੰ ਸਾਹਮਣਿਉਂ ਹਸਦੇ ਖਿਲੀਆਂ ਦੇ ਲੰਘ ਜਾਂਦੇ । ਤੇ ਇਹ ਦੋਵੇ ਖਿਆਲਦੇ ਜਿਵੇਂ ਕਿ ਧਰੇ ਲੋਕੀ ਇਨ੍ਹਾਂ ਦੋਵਾਂ ਨੂੰ ਤੱਕਕੇ ਹੀ ਹਸਦੇ ਹੋਣ । ਰਾਤ ਆਪਣੇ ਘਰਾਂ ਨੂੰ ਪੂਰੀ ਤਰ੍ਹਾਂ ਖੋਲੀ ਬੈਠੀ ਸੀ ਹਨੇਰਿਆਂ ਦੇ ਪ੍ਰਛਾਵੇਂ ਐਡੇ ਡੂੰਘੇ ਹੋ ਚੁਕੇ ਸਨ ਕਿ ਅੱਖੀਆਂ ਨੂੰ ਕੁਝ ਵੀ ਵਿਖਾਈ ਨਹੀਂ ਸੀ ਦੇਂਦਾ । ਹਵਾ ਭੀ ਨੀਂਦ ਦੇ ਖੁਮਾਰ ਨਾਲ ਬੋਝਲ ਜਿਹੀ ਹੋਕੇ ਸਰਕ ਰਹੀ ਸੀ । ਰੁੱਖਾਂ ਦੇ ਪੱਤੇ ਤੀਕਰ ਸੌਂ ਗਏ ਸਨ। ਤਾਰਿਆਂ ਦੇ ਦੀਵੇ ਐਨੇ ਮੱਧਮ ਪੈ ਗਏ ਸਨ ਕਿ ਇਨਾਂ ਦੀ ਲੋਅ ਦਾ ਟਿਮਕਣਾ ਭੀ ਨਜ਼ਰੀਂ ਨਹੀਂ ਸੀ ਪੈਂਦਾ। ਸਾਰੇ ਵਾਯੂ ਮੰਡਲ ਉਤੇ ਉਦਾਸੀਆਂ ਛਾਈਆਂ ਹੋਈਆਂ ਸਨ। ਹਰ ਚੀਜ਼ ਮੁਰਝਾਈ ਹੋਈ ਜਾਪਦੀ ਸੀ । ਬੰਸੀ ਭੀ ਮੁਰਝਦੀ ਪਈ ਸੀ, ਸੁਕਦੀ ਜਾ ਰਹੀ ਸੀ । ਉਸਦਾ ਜੀਵਨ ਕੱਕਰ ਵਾਂਗ ਕੰਮ ਗਿਆ ਸੀ ਤੇ ਉਹ ਪਹਾੜਾਂ ਦੀਆਂ ਮੁੰਦਰਾਂ ਵਿਚ ਲੁਕ ਜਾਣਾ ਲੋੜਦੀ ਸੀ ਜਾਂ ਦਰਿਆ ਵਿਚ ਡੁੱਬ ਮਰਨ ਨੂੰ ਉਸ ਦਾ ਦਿਲ ਕਰਦਾ | ਕਹਿਰ ਦੀਆਂ ਹਵਾਵਾਂ ਨੇ ਜੋ ਉਸਦੇ ਪਿਆਰ ਦਾ ਟਾਹਣ ਰੋੜ ਕੇ ਸੁਟ ਦਿਤਾ ਸੀ । | ਰਾਤ ਦੇ ਦੋ ਦਾ ਵੇਲਾ ਸੀ । ਅਵਤਾਰ ਸੁਤਾ ਪਿਆਸੀ, ਬੰਸੀਂ ਉਥੋਂ ਨਿਕਲ ਟੁਰੀ, ਭੱਜ ਪਈ ਤੇ ਸਿਧੀ ਮਨਜੀਤ ਦੀ ਕਬਰ ਵਲ ਦੌੜ ਪਈ, ਜਿਹੜੀ ਉਸਦੇ ਮਰਨ ਪਿਛੋਂ ਮਜਬੂਰਨ ੨੨.