ਪੰਨਾ:ਉਦਾਸੀ ਤੇ ਵੀਰਾਨੇ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 13 )

ਅਵਤਾਰ ਨੂੰ ਲੈ ਜਾ ਕੇ ਤੱਕ ਆਈ ਸੀ । ਬੰਸੀ ਕਬਰ ਕੋਲ ਬੈਠੀ ਸੀ ਤੇ ਉਸ ਦੀ ਮਿੱਟੀ ਚੁੱਕ ਚੁੱਕ ਕੇ ਘੁਟ ਹਿੱਕ ਨਾਲ ਲਾਂਦੀ ਤੇ ਫਿਰ ਉਸੇ ਉਪਰ ਮੂਧੀ ਹੋ ਅੱਥਰੂ ਕੇਰਨ ਲੱਗ ਪੈਂਦੀ । ਮਾਂ ਨੂੰ ਆਪਣੇ ਲਾਲ ਪਾਸੋਂ ਕਦੀ ਭੀ ਵੱਖ ਨਹੀਂ ਕਰਨਾ ਚਾਹੀਦਾ। ਮਾਂ ਸ਼ਾਇਦ ਦੁਨੀਆਂ ਉਤੇ ਆਪਣੇ ਬੱਚੇ ਲਈ ਹੀ ਜਾਂਦੀ ਤੇ ਟੁਰਦੀ ਫਿਰਦੀ ਹੈ। | ਉਧਰ ਅਵਤਾਰ ਦੀ ਜਿਸ ਵੇਲੇ ਅੱਖ ਖੁਲੀ ਤਾਂ ਬੰਸੀ ਨੂੰ ਨਾ ਤੱਕ ਕੇ, ਉਹ ਉੱਝੇ ਨੰਗੇ ਪੈਰੀਂ ਹੀ ਨੱਸ ਪਿਆ ਤੇ ਬੰਸ਼ੀ ਨੂੰ ਕਬਰ ਤੇ ਪਾ ਲੀਤਾ । ਠੰਢੀਆਂ ਠਾਰ ਕਬਰਾਂ ਇਨਾਂ ਦੇ ਹਾਸੇ ਖੋਹ ਲੀਤੇ ਸਨ, ਇਨ੍ਹਾਂ ਦੇ ਪੈਰਾਂ ਥਲੇ ਹੀ ਤੇ ਇਨਾਂ ਦੇ ਸੁਹਣੇ ਗੀਤ ਮਿਥੇ ਗਏ ਸਨ ਤੇ ਫਿਰ ਅਵਤਾਰ ਨੂੰ ਲਗਾ ਜਿਵੇਂ ਕਬਰਾਂ ਦੀ ਹਿੱਕ ਵਿਚ ਇਨ੍ਹਾਂ ਤੋਂ ਵੀ ਵਧੇਰੇ ਅੱਥਰੂ ਤੇ ਹੌਕੇ ਦਬੇ ਪਏ ਹੋਣ । ਅਵਤਾਰ ਨੇ ਬੀਬੀ ਨੂੰ ਉਠਾਕੇ ਆਪਣੇ ਕਲਾਵੇ ਵਿਚ ਲੈਂਦਿਆਂ ਪੁਛਿਆ, “ਬੰਸੀ ! ਇਥੇ ਕੀ ਪਈ ਕਰਨੀ ਏ ? ਚੱਲ, ਝੱਲੀ ਨਾ ਬਣ ਪਈ । ਬੇਲੋੜਾ ਜੀਵਨ ਹੁਣ ਮੈਥੋਂ ਨਹੀਂ ਜੀਵਿਆਂ ਜਾਂਦਾ । ਮੈਂ ਨਹੀਂ ਰਹਿਣਾ ਚਾਹੁੰਦੀ ਇਸ ਦੁਨੀਆਂ ਵਿਚ ਮੈਂ ਭੀ ਉਥੇ ਰਵਾਂਗੀ ਜਿਥੇ ਮੇਰਾ ਸੁਹਣਾ ਰਵੇਗਾ ਮੈਂ ਭੀ ਉਥੇ ਜਾਵਾਂਗੀ, ਜਿਧਰ ਮੇਰਾ ਲਾਲ ਟੁਰ ਗਿਆ ਏ !” ਤੇ ਫਿਰ ਉਹ ਅਵਤਾਰ ਦੀ ਖੁਲੀ ਹਿਕ ਨਾਲ ਲਗਕੇ, ਲੰਮੀਆਂ ਲੰਮੀਆਂ ਸਿਸਕੀਆਂ ਲੈਣ ਲੱਗ ਪਈ, ਜਿਨ੍ਹਾਂ ਵਿਚ ਗਮਾਂ ਦੀਆਂ ਹਜ਼ਾਰ ਕਹਾਣੀਆਂ ਲੁਕੀਆਂ ਪਈਆਂ ਸਨ। ਜਿਨ੍ਹਾਂ ਵਿਚ ਮਾਤਾ ਦਾ ਗੂਹੜਾ ਪ੍ਰੇਮ ਤੇ ਦਰਦ ਸੀ, ਇਕ ਦੁਖੀ ਮਾਂ ਦਾ ਪਿਆਰ ਕੂਕ ਰਿਹਾ ਤੇ ਮੋਹ ਤੱੜਪ ਰਿਹਾ ਸੀ, ਇਕ ਪੱਛੀ ੨੩.