ਪੰਨਾ:ਉਦਾਸੀ ਤੇ ਵੀਰਾਨੇ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 14 )

________________

ਤੇ ਵਲੰਧਰੀ ਆਤਮਾ ਰੋ ਕੁਟਲਾ ਰਹੀ ਸੀ । ਜ਼ਿੰਦਗੀ ਸੱਚ ਮੁੱਚ ਬੜੀ ਕੌੜੀ ਤੇ ਬੇਸਰੀ ਹੈ । ਕੋਡੀ ਪੀੜਾ ਤੇ ਦਰਦ ਹੈ ਇਸ ਵਿਚ । ਅਵਤਾਰ, ਬੰਸੀ ਨੂੰ ਮੋਢੇ ਤੋਂ ਪੱਕੜ ਲੈ ਗਿਆ ਤੇ ਉਹ ਝਲਿਆਂ ਵਾਂਗ ਹੌਲੀ ਹੌਲੀ ਉਸ ਨਾਲ ਟੁਰਦੀ ਗਈ । ਅਵਤਾਰ ਦੀਵਾਰ ਨਾਲ ਢੋਅ ਲਾਈ ਬੈਠਾ ਸੀ ਤੇ ਬੰ ਉਸਦੀ ਬੁਕਲ ਵਿਚ ਇਕ ਬਚੇ ਵਾਂਗ ਪਈ ਸੀ। ਉਹ ਉਸ ਦੇ ਮਥੇ ਉਤੇ ਹੱਥ ਫੇਰਦਾ ਤੇ ਕੱਦੀ ਉਸ ਦੇ ਉਲਝੇ ਵਾਲਾਂ ਨੂੰ ਆਪਣੀਆਂ ਉਂਗਲਾਂ ਦੀ ਕੰਘੀ ਕਰਦਾ : ਅਤੇ ਉਸ ਰਾਤ ਉਹ · ਸਾਰੀ ਰਾਤ ਹੀ ਜਾਗਦਾ ਰਿਹਾਂ ਸੌਂ ਨਾ ਸਕਿਆ । | ਸਵੇਰ ਆਈ ਤੇ ਟੁਰ ਗਈ, ਤੇ ਮੁੜ ਰਾਤ ਆ ਗਈ। ਅਵਤਾਰ ਸੁਤਾ ਪਿਆ ਸੀ ਤੇ ਬੰਸੀ ਉਸ ਨੂੰ ਚੁੰਮਦੀ ਕਹਿ ਰਹੀ ਸੀ; “ਮੈਂ ਵਾਰੀ ਜਾਵਾਂ ਆਪਣੇ ਸੋਹਣੇ ਤੋਂ, ਜੁਗ ੨ ਜੀਵੇ ਮੇਰਾ ਲਾਲ, ਤੱਤੀ ਵਾ ਨਾ ਲਗੇ ਮੇਰੇ ਜਿੱਗਰ ਦੇ ਟੋਟੇ ਨੂੰ, ਬੋਲ ਵੀ ਨਾ ਮੇਰੇ ਚੰਨਾ ! ਰੁਸ ਗਿਆ ਓਂ ? ਕਦੀ ਮਾਵਾਂ ਨਾਲ ਭੀ ਰੁੱਸੀ ਦਾ ਏ ਕਮਲਿਆ ? ਤੇ ਫਿਰ ਉਸ ਅੱਧ ਸੁਤੇ ਅਵਤਾਰ ਨੂੰ ਬਾਵਾਂ ਵਿਚ ਘੁਟ ਲੀਤਾ | ਅਵਤਾਰ ਦੀ ਅੱਖ ਖੁਲ ਗਈ ਤੇ ਉਸ ਨੂੰ ਇੰਜ ਭਾਸਿਆ ਜਿਵੇਂ ਸੱਚ ਮੁਚ ਉਹ ਮਾਂ ਦੀ ਨਿਘੀ ਹਿੱਕ ਨਾਲ ਹੀ ਲੱਗਾ ਹੋਵੇ । ਉਸ ਸਮੇਂ ਅਵਤਾਰ ਨੂੰ ਮਾਂ ਦੇ ਪਿਆਰ ਦਾ ਨਿਘ ਮਿਲ ਰਿਹਾ ਸੀ ਤੇ ਹਰਬੰਸ ਨੂੰ ਉਸ ਪਾਸੋਂ ਆਪਣੇ ਵਿਛੜੇ ਬੱਚੜੇ ਦੇ ਮੋਹ ਦੀ ਠੰਡ ਪ੍ਰਤੀਤ ਹੋ ਰਹੀ ਸੀ। ਫਿਰ ਇਨ੍ਹਾਂ ਦੀ ਅੱਖ ਲੱਗ ਗਈ । ਕੋਈ ਘੰਟੇ ਕੁ ਪਿਛੋਂ ਬੰਸੀ ਚੀਕਾਂ ਮਾਰ ਉਠੀ “ਨਾ ਜਾਹ ਵੇ ਮਨਜੀਤ, ਕਲਾ ਕਿਧਰੇ ਚਲਿਐ, ਗਵਾਚ ਜਾਏਂ, ਮੋਟਰ ਹੇਠ ਆ ਜਾਵੇਂਗਾ ਲਾਲ, ਹਾਏ ! ਕੌਣ ਲਈ ਜਾਂਦਾ ਏ ਮੇਰੇ ਸਹਣੇ ਨੂੰ, ਲੋੜ ਨਹੀਂ ਆਪਣੇ ੨੪.