ਪੰਨਾ:ਉਦਾਸੀ ਤੇ ਵੀਰਾਨੇ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 15 )

________________

ਮਨਜੀਤ ਦੀ । ਤੇ ਬੰਸੀ ਨੇ ਅਵਤਾਰ ਨੂੰ ਜ਼ੋਰ ਜ਼ੋਰ ਦੀ ਹੱਲਣ ਦਿਤਾ ਉਹ ਜਾਗ ਪਿਆ । ਦੋਵੇਂ ਜਾਗਦੇ ਸਨ, ਰਾਤ ਦੀ ਅੱਖ ਭੀ ਉਖੜ ਗਈ, ਉਹ ਜਾਗਦੀ ਸੀ ਤੇ ਹੰਝੂ ਹੌਲੀ ਹੌਲੀ ਉਸ ਦੀਆਂ ਅੱਖੀਆਂ ਚੋਂ ਢਹਿ ਰਹੇ ਸਨ। . ਬੱਚੇ ਦੀ ਮੌਤ ਦੇ ਦਾਗ ਮਾਂ ਦੇ ਨਾਜ਼ਕ ਦਿਲ ਤੋਂ ਕੱਦੀ ਭੀ ਨਹੀਂ ਮਿਟਦੇ ਤੇ ਇਹ ਜੱਖਮ ਡੂੰਘੇ ਹੀ ਡੂੰਘੇ ਹੁੰਦੇ ਜਾਂਦੇ ਹਨ । | ਰਾਤ ਅੱਧੀ ਤੋਂ ਭੀ ਉਪਰ ਜਾ ਚੁਕੀ ਸੀ । ਜ਼ੋਰਾਂ ਦੀ ਹਨੇਰੀ ਤੇ ਕਹਿਰਾਂ ਦਾ ਝਖੜ ਝੁਲ ਰਿਹਾ ਸੀ । ਕਾਲੀ ਬੋਲੀ ਰਾਤ ਵਿਚ ਕੁਝ ਭੀ ਵਿਖਾਈ ਨਹੀਂ ਸੀ ਦੇ ਰਿਹਾ। ਰੁੱਖ ਝੂਲਦੇ ਝੱਖੜ ਨਾਲ ਸ਼ੂਕ ਰਹੇ ਸਨ ਤੇ ਕੰਨਾਂ ਨੂੰ ਪਾੜ ਦੇਣ ਵਾਲੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਅਵਤਾਰ ਦੇ ਕੁੜਤੇ ਦੇ ਸਾਰੇ ਬਟਨ ਖੁਲੇ ਸਨ ਤੇ ਇਹ ਨੰਗੇ ਪੈਰੀਂ ਨਸਾ ਜਾ ਰਿਹਾ ਸੀ । ਇਸਦੇ ਕੇਸ ਹਨੇਰੀ ਵਿਚ ਇਧਰ ਉਧਰ ਉਡ ਰਹੇ ਸਨ ਅਤੇ ਇਹ ਕਬਰਾਂ ਤੇ ਵੈਰਾਨ ਥਾਵਾਂ ਤੇ ਬੰਸ਼ੀ ਨੂੰ ਭਾਲ ਰਿਹਾ ਸੀ । ਸਭਨੀਂ ਪਾਸੀਂ ਤਕਦਾ ਤੇ ਉਸ ਨੂੰ ਜ਼ੋਰੀਂ ਆਵਾਜ਼ਾਂ ਦੇਂਦਾ, ਚੀਕਦਾ ਜਾ ਰਿਹਾ ਸੀ । ਉਸਨੂੰ ਇੰਝ ਭਾਸ ਰਿਹਾ ਸੀ, ਜਿਵੇਂ ਉਸਦੀ ਬੰਸ਼ੀ ਆਪਣੇ ਮਨਜੀਤ ਨੂੰ ਲਭਦੀ ਪਈ ਹੋਵੇ, ਉਸਨੂੰ ਉਚੀ ਉਚੀ ਆਵਾਜ਼ਾਂ ਮਾਰ ਰਹੀ ਹੋਵੇ । ਉਹ ਹੋਰ ਭੀ ਤੂਖਾ ਹੋ ਜਾਂਦਾ, ਤੇ ਦੌੜਦਾ ! ਅਨੇਕ ਵੇਰ ਉਸਦਾ ਸਿਰ ਰੁੱਖਾਂ ਨਾਲ ਟਕਰਾਇਆ ਤੇ ਕਈ ਵੇਰ ਉਹ ਠੇਡੇ ਖਾਕੇ ਡਿਗਾ ਤੇ ਫਿਰ ਉਠਕੇ ਟੁਰ ਪਿਆ, ਉਸ ਨੂੰ ਆਪਣੀ ਕੋਈ ਸੁਝ ਨਹੀਂ ਸੀ। ਉਸ ਦੇ ਮਥੇ ਵਿਚੋਂ ਲਹੂ ਵਗ ਰਿਹਾ ਸੀ ਤੇ ਖੁਨ ਨਾਲ ਉਸਦਾ ਮੂੰਹ ਤੇ ਕਮੀਜ਼ ਲਿਬੜ ਗਿਆ । ਐਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ । ਉਸ ਨੂੰ ਕੁਦਰਤ ਦੇ ਝੱਖੜਾਂ ੨੫.