ਪੰਨਾ:ਉਦਾਸੀ ਤੇ ਵੀਰਾਨੇ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 16 )

________________

ਨਾਲ ਟਕਰਾਣ ਤੇ ਅਗੇ ਵਧਣ ਲਈ ਬੜਾ ਜ਼ੋਰ ਲਾਉਣਾ ਪੈ ਰਿਹਾ ਸੀ । ਕੁਦਰਤ ਉਸਨੂੰ ਰੋਕਦੀ ਸੀ ਤੇ ਸ਼ਾਇਦ ਭਗਵਾਨ ਉਸਦੀ ਪ੍ਰੀਖਸ਼ਾ ਲੈ ਰਹੇ ਸਨ । ਉਹ ਫੇਲ੍ਹ ਹੋਣਾ ਨਹੀਂ ਸੀ ਚਾਹੁੰਦਾ, ਹਾਰ ਉਸ ਨੂੰ ਮਨਜ਼ੂਰ ਨਹੀਂ ਸੀ । ਇਸੇ ਲਈ ਹਨੇਰੀ ਤੇ ਤੁਫਾਨ ਦੇ ਥਪੇੜੇ ਖਾਂਦਾ, ਲੜਖੜਾਂਦਾ ਉਹ ਭੱਜਾ ਜਾ ਰਿਹਾ ਸੀ ਤੇ ਅਖੀਰ ਉਹ ਇਕ ਦੇਵ ਕਦ ਗੁੰਡ ਮਰੁੰਡ ਜਿਹੇ ਦਰਖਤ ਨਾਲ ਠਾਹ ਕਰਕੇ ਵਜਾ ਤੇ ਢਹਿ ਪਿਆ, ਉਸ ਫਿਰ ਉਠਣ ਦੀ ਕੋਸ਼ਸ਼ ਕੀਤੀ 1 ਪੀੜ ਦੀ ਅਨਭਵਿਤਾ ਸ਼ਾਇਦ ਉਸ ਨੂੰ ਹੁਣ ਹੋਈ । ਉਸ ਨੇ ਮੂੰਹ ਤੇ ਹਥ ਫੇਰਿਆ ਤਾਂ ਹਥ ਲਹੂ ਨਾਲ ਭਰੇ ਗਿਆ। ਉਹ ਮਸਾਂ ਦੋ ਕੁ ਕਦਮ ਗਿਆ ਕਿ ਕਿਸੇ ਚੀਜ਼ ਨਾਲ ਠੇਡਾ ਖਾਕੇ ਫਿਰ ਡਿਗ ਪਿਆ । ਉਸ ਆਪਣੇ ਲਹੂ ਲਿਬੜੋ ਹਥਾਂ ਨਾਲ ਉਸ ਪੰਡ ਜਿਹੀ ਚੀਜ਼ ਨੂੰ ਗੂਹੜੇ ਹਨੇਰੇ ਵਿਚ ਟੋਹਿਆ, ਜਿਸ ਨਾਲ ਕਿ ਠੇਡਾ ਖਾਕੇ ਉਹ ਚੱਠਾ ਸੀ । ਇਹ ਬੰਸੀ ਦੀ ਲਾਸ਼ ਪਈ ਸੀ। ਉਸ ਬੰਸ਼ੀ ਦੇ ਮੂੰਹ ਤੇ ਹਥ ਫੇਰਦਿਆਂ ਕਿਹਾ, 'ਤੂੰ ਮੈਨੂੰ ਕੱਲੇ ਨੂੰ ਛਡ ਆਈ ਸੈਂ, ਤੈਨੂੰ ਨਹੀਂ ਸੀ ਪਤਾ ਕਿ ਜੇਕਰ ਤੂੰ ਆਪਣੇ ਮਨਜੀਤ ਬਗੈਰ ਨਹੀਂ ਰਹਿ ਸਕਦੀ ਤਾਂ ਤੇਰਾ ਅਵਤਾਰ ਤੇਰੇ ਬਿਨਾਂ ਕਿਵੇਂ ਰਵੇਗਾ ? ਤੇ ਉਸ ਲੇਟੇ ਲੇਟੇ ਨੇ ਬੰਸੀ ਨੂੰ ਆਪਣੀਆਂ ਜ਼ਖਮੀ ਬਾਵਾਂ ਵਿਚ ਨਪੀੜ ਲੀਤਾ ਤੇ ਆਪਣੇ ਹੇਠ ਉਸਦੇ ਹੋਠਾਂ ਨਾਲ ਜੋੜ ਦਿਤੇ । ਅਵਤਾਰ ਦੀਆਂ ਲਹੂ ਲਿਬੜੀਆਂ ਅੱਖੀਆਂ ਮੁੜ ਸਦਾ ਲਈ ਮੀਟੀਆਂ ਗਈਆਂ। ਜ਼ਿੰਦਗੀ ਦੇ ਉਸ ਪਾਰ, ਉਹ ਦੋਵੇਂ ਆਪਣੇ ਪਿਆਰੇ ਮਨਜੀਤ ਨੂੰ ਜਾ ਮਿਲੇ ਤੇ ਮੌਤ ਉਹਨਾਂ ਦੇ ਪਿਆਰ ਵਿਚ ਦੀਵਾਰ ਨਾ ਬਣ ਸਕੀ । ੨੬.