ਪੰਨਾ:ਉਦਾਸੀ ਤੇ ਵੀਰਾਨੇ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 19 )

________________

ਉਹ ਸਮਾਂ ਹੀ ਹੋਰ ਸੀ ਅਤੇ ਸ਼ਾਇਦ ਉਹ ਦਿਨ ਮੁੜ ਨਾਂ ਹੀ ਪਰਤਣ ਜਦੋਂ ਰਸ਼ ਨਾਰੀ ਦਾ ਪਿਤਾ, ਭਾਈ ਅਤੇ ਪਤੀ ਸੀ । ਅਜ ਦਾ ਪੁਰਸ਼, ਪੁਰਸ਼ ਨਾਲੋਂ ਪਸ਼ੂ ਵਧੇਰੇ ਹੈ । ਇਹ ਨਾਰੀ ਦੀ ਸੁੰਦਰਤਾ ਖਰੀਦਦਾ, ਪੱਤ ਲਾਹੁੰਦਾ ਤੇ ਕਲੀਆਂ ਤੋਂ ਭੀ ਵਧੇਰੇ ਮਾਸੂਮ ਅਤੇ ਫੁੱਲਾਂ ਤੋਂ ਵੀ ਸੋਹਣੀ ਮੁਸਕਾਣ ਖੱਸਦਾ ਹੈ । ਇਸ ਉਪਰ ਜ਼ੁਲਮਾਂ ਦੇ ਪਹਾੜ ਢਾਹੁੰਦਾ ਹੈ । ਇਸਤ੍ਰੀ ਨੂੰ ਇਹ ਇਕ ਨਰਮ ਤੇ ਗਰਮ ਬਿਸਤਰ ਖਿਆਲਦਾ ਹੈ । ਇਸ ਨੂੰ ਇਕ ਕੂਲਾ ਜਿਹਾ ਰੱਬੜ ਦਾ ਜਾਪਾਨੀ ਖਿਡੌਣਾ ਸਮਝਦਾ ਹੈ । ਅਜ ਦੇ ਮਰਦਾਂ ਲਈ ਨਾਰੀ ਇਕ ਸੁਹਣੀ ਜਿਹੀ ਰਾਤ ਹੈ ਤੇ ਰਾਤ ਇਕ ਸੁੰਦਰ ਨਾਰੀ ਇਥੇ ਇਸਤ੍ਰੀ ਤੋਂ ਬਗੈਰ ਰਾਤ,ਰਾਤ ਨਹੀਂ ਅਤੇ ਰਾਤ ਬਾਥੋਂ ਇਹੀ ਇਸਤ੍ਰੀ, ਪਤਨੀ, ਭੈਣ ਅਤੇ ਧੀ ਬਣ ਜਾਂਦੀ ਹੈ। ਇਹ ਪੁਤਰੀ ਆਖ ਕੇ ਇਸ ਨਾਲ ਵਿਚਾਰ ਕਰਦਾ ਹੈ, ਭੈਣ ਕਹਿਕੇ ਪਤਿਤ ਕਰਦਾ ਹੈ ਅਤੇ ਪੱਤਣੀ ਬਣਾਕੇ ਗੁਨਾਹ ਕਰਵਾਉਂਦਾ ਹੈ । ਅੱਜ ਮਰਦ ਦੀਆਂ ਅਖੀਆਂ ਵਿਚ ਨਾਰੀ ਲਈ ਕੋਈ ਸਨਮਾਨ, ਰਹਿਮ ਅਤੇ ਪਰੇਮ ਨਹੀਂ । ਇਹ ਵਿਸ਼ਈ ਪੁਰਖ ਇਸਦੀ ਮਹਾਨਤਾ ਨੂੰ ਨਹੀਂ ਸੋਚਦਾ ਤੇ ਸਮਝਦਾ। · ੨੯.