ਪੰਨਾ:ਉਦਾਸੀ ਤੇ ਵੀਰਾਨੇ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 20 )

________________

ਕਵਾਰੀ ਦੀ ਪੱਤ, ਕਿਸੇ ਭੈਣ ਦਾ ਪਰੇਮ ਤੇ ਪੱਤਣੀ ਦਾ ਮੋਹ ਤੇ ਤਿਆਗ ਨਹੀਂ ਤੱਕਦਾ। ਐਪਰ ਨਾਰੀ ਪੁਰਸ਼ ਦੇ ਜ਼ੁਲਮ ਸਹਾਰਦੀ ਹੈ ਤੇ ਮੂੰਹੋਂ ਸੀ ਨਹੀਂ ਕਹਿੰਦੀ । ਇਸਦੀਆਂ ਬੇਵਫਾਈਆਂ ਤੱਕਦੀ ਹੈ ਪਰ ਆਪ ਵਫਾਦਾਰ ਰਹਿੰਦੀ ਹੈ । ਇਸਦੀ ਖੁਦਗਰਜ਼ੀ ਵੇਖਦੀ, ਮਕਾਰੀਆਂ ਅਤੇ ਐਸ਼ ਪ੍ਰਸਤੀਆਂ ਦਾ ਸ਼ਿਕਾਰ ਹੁੰਦੀ ਹੈ ਪਰ ਸਬਰ ਦੇ ਘੁਟ ਭਰ ਜਾਂਦੀ ਹੈ । ਇਹ ਕਟਾਰ ਨਹੀਂ ਬਣ ਸਕਦੀ, ਨਸ਼ਤਰ ਦੀ ਤਿੱਖੀ ਨੋਕ ਭੀ ਨਹੀਂ ਬਣ ਸਕਦੀ, ਕਿਉਂਕਿ ਇਸ ਦਾ ਹਿਰਦਾ ਪੱਥਰ ਜਿਹਾ ਸਖਤ ਨਹੀਂ । ਇਹ ਇਕ ਚੰਗੀ ਇਸਤੀ, ਮਿਠੀ ਭੈਣ ਅਤੇ ਸੁਚੱਜੀ ਧੀ ਹੈ । ਪ੍ਰਭੁ ਦਿਆਲ ਨੇ ਮਰਨ ਤੋਂ ਪਹਿਲੋਂ ਆਪਣੇ ਜਿਗਰੀ ਦੋਸਤ ਭਗਵਾਨ ਦਾਸ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲਗਾ, “ਭਗਵਾਨ ! ਠਹਿਰਨਾ ਤੇ ਮੈਂ ਹਾਲੀ ਹੋਰ ਚਾਹੁੰਦਾ ਸਾਂ, ਐਪਰ ਨਹਿਰ ਨਹੀਂ ਸਕਾਂਗਾ, ਕਿਉਂਕਿ ਮੈਨੂੰ ਉਪਰੋਂ ਵਿਧਾਤਾ ਦਾ ਹੁਕਮ ਆ ਗਿਆ ਹੈ । ਚੰਗਾ ਹੀ ਹੁੰਦਾ ਜੇਕਰ ਮਰਨ ਤੋਂ ਪਹਿਲੋਂ ਹੀ ਮੈਂ ਗੀਤਾਂ ਨੂੰ ਕਿਸੇ ਪਾਸੇ ਲਾ ਜਾਂਦਾ। ਗੀਤਾ ਮੁਟਿਆਰ ਹੋ ਗਈ ਏ, ਮੇਰੀ ਰੂਹ ਨੂੰ ਸ਼ਾਂਤੀ ਨਹੀਂ ਮਿਲੇਗੀ, ਤੱੜਪਦੀ ਰਵੇਗੀ । ਪਾਰਬਤੀ ਦੀ ਇਸ ਨਿਸ਼ਾਨੀ ਨੂੰ ਵੇਖ ਵੇਖ ਮੈਂ ਸਾਰੀ ਉਮਰ ਕੱਢ ਦਿਤੀ । ਗੀਤਾ ਕੁਝ ਮਹੀਨਿਆਂ ਦੀ ਹੀ ਸੀ ਜਦੋਂ ਉਹ ਟੁਰ ਗਈ, ਮੈਨੂੰ ਛੱਡ ਗਈ, ਵਿੱਛੜ ਗਈ ਸੀ । ਪੂਰੇ ਸੋਲਾਂ ਵਰੇ ਬੀਤ ਗਏ ਨੇ ਉਸਨੂੰ ਸਾਡੇ ਪਾਸੋਂ ਗਿਆਂ । ਮੈਂ ਬੜੇ ਲਾਡਾਂ ਪਿਆਰਾਂ ਨਾਲ ਪਾਲਿਆ ਏ ਗੀਤਾ ਨੂੰ । ਮੈਂ ਇਸਨੂੰ ਅੱਜ ਤੇਰੀ ਝੋਲੀ ਪਾਂਦਾ ਹਾਂ, ਕਿਧਰੇ ਮਾੜਾ ਮੋਟਾ ਵਰ ਲੱਭ ਕੇ ਇਸਨੂੰ ਹੋਰ ਛੱਡੀ । ਤੇ ਭੁ ਦੀਆਂ ਅੱਖੀਆਂ ਵਿਚੋਂ ੩੦.