ਪੰਨਾ:ਉਦਾਸੀ ਤੇ ਵੀਰਾਨੇ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 21 )

________________

ਅੱਬਰੂ ਤਿਪ ਤਿਪ ਡਿੱਗਣ ਡਹਿ ਪਏ । ਦੂਜੀ ਸਵੇਰ ਸਭਨਾਂ ਨੇ ਪ੍ਰਭੂ ਦਿਆਲ ਨੂੰ ਸਦਾ ਦੀ ਨੀਂਦਰ ਸੁਤਿਆਂ ਹੀ ਡਿੱਠਾ। ਪ੍ਰਭੂ ਦਿਆਲ ਦਾ ਰਿਸ਼ਤੇਦਾਰ ਤੇ ਨੇੜ ਤੇੜ ਦਾ ਭੀ ਨਹੀਂ ਸੀ ਇਥੇ ! ਇਸਦੇ ਯਾਰਾਂ ਬੇਲੀਆਂ ਨੇ ਕੁਝ ਦਿਨ ਗੀਤਾ ਨੂੰ ਤੱਸਲੀਆਂ ਦਿਤੀਆਂ । | ਪ੍ਰਭੁ, ਭਗਵਾਨ ਛਾਬੜੀ ਵਾਲਾ ਤੇ ਰਿਕਸ਼ਾ ਡਰਾਈਵਰ ਅਰਜਨ ਦਾਸ, ਇਹ ਤਿੰਨੇ ਜਣੇ ਇਕੇ ਵਿਹੜੇ ਵਿਚ ਬਣੀਆਂ ਤਿੰਨ ਕੋਠੜੀਆਂ ਵਿਚ ਰਹਿੰਦੇ ਸਨ । ਤੇ ਇਨਾਂ ਦੀ ਬਸਤੀ ‘ਰਮਨਗਰ’ ਸ਼ਹਿਰੋਂ ਦੋ ਕੁ ਮੀਲ ਦੀ ਵਿਥ ਉਤੇ ਸੀ । ਜਿਵੇਂ ਹਰ ਵੱਡੇ ਸ਼ਹਿਰ ਲਾਗੇ ਗਰੀਬਾਂ ਦੀਆਂ ਬਸਤੀਆਂ ਹੋਇਆ ਕਰਦੀਆਂ ਹਨ। | ਸਤਵੇਂ ਕੁ ਸਾਤੇ ਭਗਵਾਨ ਨੇ ਗੀਤਾ ਨੂੰ ਆਪਣੇ ਕੋਲ ਸਦਿਆ ਤੇ ਸਮਝਾਣ ਲੱਗਾ, “ਪੁਤਰ ਗੀਤਾ ! ਅਰਜਨ ਦਾਸ ਰਿਕਸ਼ੇ ਵਾਲਾ ਜਵਾਨ ਮੁੰਡਾ ਹੈ, ਨੇਕ ਭੀ ਹੈ ਤੇ ਚੰਗੀ ਕਮਾਈ ਕਰਨ ਵਾਲਾ ਹੈ। ਇਸਤੋਂ ਸੁਹਣਾ ਵਰ ਕੀ ਲੱਭਣਾ ਹੋਇਆ ? ਜੇਕਰ ਮੁੰਡੇ ਮਿਲਦੇ ਵੀ ਹਨ ਤਾਂ ਉਨ੍ਹਾਂ ਦੇ ਨੱਖਰੇ ਬੜੇ ਉਚੇ ਹਨ । ਧੀਏ ! ਹੁਣ ਮੈਂ ਛੇਤੀ ਹੀ ਤੇਰਾ ਭਾਰ ਆਪਣੇ ਸਿਰੋਂ ਲਾਹ ਦੇਣਾ ਲੋੜਦਾ ਹਾਂ : ਗੀਤਾ ਕੁਝ ਭੀ ਨਾ ਬੋਲੀ । ਬੋਲਣ ਦੀ ਹਿੰਮਤ ਭੀ ਕਿਵੇਂ ਕਰਦੀ । ਅੱਜ ਤੋਂ ਸੈਂਕੜੇ ਵਰੇ ਪਹਿਲੋਂ ਦੀ ਸਮਾਜ ਨੇ ਕੁੜੀਆਂ ਦੀ ਜੀਭ ਕੱਤਰ ਦਿਤੀ ਹੈ । ਅਤੇ ਇਹ ਆਪਣੇ ਰਿਸ਼ਤੇ ਬਾਰੇ ਨਹੀਂ ਕਹਿ ਸਕਦੀ ਕੁਝ ਭੀ । ਗੀਤਾ ਭੀ ਇਨਾਂ ਵਿਚੋਂ ਇਕ ਸੀ। ਭਗਵਾਨ ਜਿਸਨੂੰ ਭੀ ਲੋੜਦਾ ਇਸਦਾ ਰੱਸਾ ਪਕੜਾ ਦੇਂਦਾ । ਗੀਤਾ ਆਪਣੀ ਕੋਠੜੀ ਵਿਚੋਂ ਨਿਕਲਕੇ ਭਗਵਾਨ ਦੀ ੩੧.