ਪੰਨਾ:ਉਦਾਸੀ ਤੇ ਵੀਰਾਨੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 22 )

________________

ਕੋਠੜੀ ਵਿਚ ਆਣ ਵੜੀ ਸੀ ਤੇ ਹੁਣ ਉਸਨੂੰ ਅਰਜਨ ਦੇ ਘਰ ਵਿਚ ਡੱਕ ਦਿਤਾ ਗਿਆ। ਇਸਤ੍ਰੀ ਨੂੰ ਇਕ ਕੋਠੜੀ ਚਾਹੀਦੀ ਹੈ, ਕੈਦ ਲੋੜੀਦੀ ਹੈ । ਗੀਤਾ ਜਦੋਂ ਕਿਸੇ ਦੀ ਬਰਾਤ ਤੱਕਦੀ ਤਾਂ ਉਸਦੇ ਮਨ ਵਿਚ ਆਉਂਦਾ ਕਿ ਉਸਨੂੰ ਭੀ ਕੋਈ ਇੰਝੇ ਹੀ ਘੋੜੀ ਉਤੇ ਚੜ੍ਹਕੇ ਪੂਨਾਣ ਆਵੇਗਾ । ਇੰਝੇ ਹੀ ਵਾਜੇ ਵੱਜਣਗੇ । ਉਸਦੇ ਵਿਆਹ ਦੇ ਗੀਤ ਭੀ ਗਾਏ ਜਾਣਗੇ ਉਸਦੇ ਕੂਲੇ ਹੱਥਾਂ ਉਪਰ ਮਹਿੰਦੀ ਭੀ ਲਗੇਗੀ ਤੇ ਗੋਲ ਗੋਰੀਆਂ ਬਾਹਵਾਂ ਵਿਚ ਚੂੜਾ ਭੀ ਛਣਕੇਗਾ । ਐਪਰ ਗੀਤਾ ਦੀ ਨਾ ਬਰਾਤ ਹੀ ਆਈ, ਨਾ ਲਾੜਾ ਘੋੜੀ ਤੇ ਚੜ੍ਹ ਆਇਆ। ਨਾ ਕਿਸੇ ਉਸਦੇ ਵਿਆਹ ਤੇ ਮਿਠੜੇ ਗੀਤ ਗਾਏ । ਗੀਤਾ ਦੀਆਂ ਗੋਲ ਮਰਮਰੀਆਂ ਥਾਵਾਂ ਸੁੰਝੀਆਂ ਹੀ ਰਹੀਆਂ ਅਤੇ ਚਿੱਟੀਆਂ ਤਲੀਆਂ ਤੇ ਮਹਿੰਦੀ ਭੀ ਨਾ ਲੱਗੀ ! ਭਗਵਾਨ ਦੁਜੇ ਦਿਹਾੜੇ ਹੀ ਇਹ ਆਖ ਟੁਰ ਗਿਆ, ਕਿ ਉਸ ਨੂੰ ਬੜਾ ਜ਼ਰੂਰੀ ਕੰਮ ਹੈ ਤੇ ਉਹ ਸਵੇਰੇ ਹੀ ਪਰਤ ਆਵੇਗਾ। ਉਸ ਰਾਤੇ ਗੀਤਾ ਅਤੇ ਅਰਜਨ ਦੋਵੇਂ ਹੀ ਸਨ, ਇਕਲੀ ਕੋਠੜੀ ਵਿਚ । ਇਹ ਰਾਤ ਇਨ੍ਹਾਂ ਦੀ ਸੁਹਾਗ ਰਾਤ ਸੀ। ਗੀਤਾ ਨੇ ਦੂਜੀ ਸਵੇਰ ਭਗਵਾਨ ਨੂੰ ਉਡੀਕਿਆ, ਉਹ ਨਾ ਪਰਤਿਆ । ਤੀਜੇ ਚੌਥੇ ਭੀ ਮੁੜਿਆ ਨਾ ਉਹ । ਇੰਝੇ ਹੀ ਦਿਨ ਹਫਤਿਆਂ ਦਾ ਰੂਪ ਧਾਰਨ ਕਰ ਗਏ ਤੇ ਹਫਤਿਆਂ ਨੇ ਮਹੀਨਿਆਂ ਦੇ ਬਸਤਰ ਪਹਿਣ ਲੀਤੇ। ਭਗਵਾਨ ਨੇ ਤੇ ਆਉਣਾ ਹੀ ਨਹੀਂ ਸੀ, ਉਹ ਨਾ ਆਇਆ। ਕੁਝ ਮਹੀਨੇ ਬੀਤ ਗਏ ਤਾਂ ਅਰਜਨ ਨੇ ਤਾ ਅਗੇ ਭੇਤ ਖੋਲ੍ਹਿਆ। ‘ਗੀਤਾ ! ਮੈਂ ਇਕ ਰਿਕਸ਼ਾ ਲੈਣੀ ਚਾਹੁੰਦਾ ਸਾਂ, ਐਪਰ ਰਿਕਸ਼ਾ ਦਾ ਸੌਦਾ ਬਣਾਉਂਦਾ ਬਣਾਉਂਦਾ ਭਗਵਾਨ ३२