ਪੰਨਾ:ਉਦਾਸੀ ਤੇ ਵੀਰਾਨੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 23 )

________________

ਪਾਸੋਂ ਤੈਨੂੰ ਤਿੰਨ ਸੌ ਵਿਚ ਖਰੀਦ ਲੀਤਾ। ਭਗਵਾਨ ਨੇ ਤਿੰਨ ਸੌ ਵਿਚ ਗੀਤਾ ਨੂੰ ਅਰਜਨ ਪਾਸ ਵੇਚਿਆ ਸੀ । ਫੁੱਲਾਂ ਤੋਂ ਸੁੰਦਰ ਤੇ ਰੇਸ਼ਮ ਕੋਲੋਂ ਵੀ ਕੁਲੀ ਅਤੇ ਪਵਿਤੁ ਗੀਤਾ ਦਾ ਮੁਲ ਕੇਵਲ ਤਿੰਨ ਸੌ । ਇਕ ਮਾੜੀ ਮਝ ਦੇ ਮੁਲ ਤੋਂ ਭੀ ਘਟ ਮਲ ਉਤੇ ਵਿਕੀ ਗੀਤਾ । ਜਿਵੇਂ ਅਰਜਨ ਨੇ ਸੱਚ-ਮੁਚ ਗੀਤਾ ਨਹੀਂ, ਇਕ ਰਿਕਸ਼ਾ ਖਰੀਦੀ ਹੋਵੇ, ਇੰਝ ਤੀਤ ਕਰਦਾ ਸੀ ਉਹ । | ਹਾਲੀ ਸਾਲ ਹੀ ਨਹੀਂ ਸੀ ਹੋਇਆ ਕਿ ਅਰਜਨ ਦਾ ਰੁਖ ਗੀਤਾ ਵਲੋਂ ਮੁੜਨ ਲੱਗ ਪਿਆ । ਸ਼ਾਇਦ ਉਸਦੀ ਭੁੱਖ ਲੱਥ ਗਈ ਸੀ । ਉਸਨੂੰ ਹੁਣੇ ਗੀਤਾਂ ਵਿਚ ਉਹ ਨਵੀਨਤਾ ਨਾ ਲਗਦੀ। ਨਾਲੇ ਹੁਣ ਉਸਦੀ ਦਿਹਾੜੀ ਭੀ ਚੱਜ ਨਾਲ ਨਹੀਂ ਸੀ ਬਣਦੀ । ਮਰਕੇ ਕਦੀ ਢਾਈ ਤੇ ਕਦੀ ਤਿੰਨ ਲਿਆਉਂਦਾ, ਜਿਸ ਵਿਚੋਂ ਦੋ ਮਾਲਿਕ ਦੀ ਜੇਬ ਵਿਚ ਜਾ ਵੜਦੇ। ਤੇ ਬਾਕੀ ਦੇ ਸੇ ਦੋਹਾਂ ਲਈ ਬਹੁਤ ਹੀ ਥੋੜੇ ਰਹਿ ਜਾਂਦੇ । ਇਨ੍ਹਾਂ ਨੇ ਬੜੇ ਦਿਹਾੜੇ ਤੰਗ ਹੋਕੇ ਲੰਘਾਏ, ਤੇ ਆਖਰ ਇਕ ਦਿਨ ਅਰਜਨ ਨੇ ਆਪਣੀ ਤੰਗੀ ਦੂਰ ਕਰਨ ਦੀ ਵਿਉਂਤ ਸੋਚ ਹੀ ਲੀਤੀ। ਅਰਜਨ ਨੇ ਗੀਤਾ ਨੂੰ ਰਿਕਸ਼ਾ ਬਣਾਨੀ ਚਾਹਿਆ, ਸਗੋਂ ਇਸ ਤੋਂ ਵਧੇਰੇ ਪੈਸੇ ਦੇਣ ਵਾਲੀ ਮਸ਼ੀਨ ਡਿੱਠਾ । ਇਸ ਨਵੇਂ ਖਿਆਲ ਨੇ ਅਰਜਨ ਦੀਆਂ ਅੱਖੀਆਂ ਰੌਸ਼ਨੀ ਨਾਲ ਭਰ ਦਿਤੀਆਂ । ਉਸ ਦਿਲ ਨੂੰ ਸਮਝਾਇਆ ਕਿ ਗੀਤਾ ਕਿਹੜਾ ਉਸਦੀ ਵਿਆਹਤਾ ਹੈ ! ਰਿਕਸ਼ਾਂ ਲੱਤਾਂ ਦਾ ਕੀਮਾ ਕਰਕੇ ਤੇ ਸਰੀਰ ਦਾ ਤੇਲ ਕੱਢਕੇ ਦਵਾਨੀਆਂ, ਚਵਾਨੀਆਂ ਦੇਂਦੀ ਹੈ, ਅਤੇ ਉਹ ਗੀਤਾ ਵਿਚੋਂ ਨੋਟ ਪੈਦਾ ਕਰੇਗਾ, ਦਸਾਂ ਦਸਾਂ ਦੇ ਨੋਟ ਇਕ ਇਕ ਰਾਤ ਵਿਚ ਕਢਿਆ ਕਰੇਗਾ । ਉਸਨੂੰ ਅੰਨੀ ਕਮਾਈ ੩੩.