ਪੰਨਾ:ਉਦਾਸੀ ਤੇ ਵੀਰਾਨੇ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 24 )

________________

ਦੇਵੇਗੀ ਇਹ ਮਸ਼ੀਨ । ਰਾਤ ਦੇ ਦਸ ਵਜ ਚੁਕੇ ਸਨ । ਅਰਜਨ ਰਿਕਸ਼ਾ ਲੈਕੇ ਘਰ ਦੇ ਬੂਹੇ ਅਗੇ ਆਣ ਖਲੋਤਾ | ਅਗੇ ਹਰ ਰੋਜ਼ ਹੀ ਇਹ ਖਾਲੀ ਰਿਕਸ਼ਾ ਲੈਕੇ ਆਇਆ ਕਰਦਾ ਸੀ, ਹੁਣ ਇਸਦੀ ਰਿਕਸ਼ਾ ਵਿਚ ਦੋ ਬੰਦੇ ਬੈਠੇ ਸਨ । ਇਕ ਦਾ ਨਾਂ ਸੀ ਕ੍ਰਿਸ਼ਨ ਲਾਲ ਅਤੇ ਦੂਜੇ ਦਾ ਮੋਹਨ ਸਿੰਘ । ਤਿੰਨੇ ਕਮਰੇ ਵਿਚ ਆਣ ਵੜੇ 1 ਅਰਜਨ ਨੇ ਉਨ੍ਹਾਂ ਪਾਸੋਂ ਦੋ ਦਸਾਂ ਦਸਾਂ ਵਾਲੇ ਨੋਟ ਪਕੜਕੇ ਜੇਬ ਵਿਚ ਪਾ ਲੀਤੇ ਤੇ ਗੀਤਾ ਨੂੰ ਕਹਿਣ ਲਗਾ ਅਜ ਇਨਾਂ ਨੂੰ ਤੂੰ ਖੁਸ਼ ਕਰਨਾ ਹੈ ” ਇੰਨਾਂ ਆਖ ਉਹ ਬਾਹਰ ਜਾਣ ਹੀ ਲਗਾ ਸੀ ਕਿ ਗੀਤਾ ਨੇ ਉਸ ਨੂੰ ਬਾਂਹ ਤੋਂ ਫੜ ਲੀਤਾ ਤੇ ਡਡਿਆਕੇ ਕਹਿਣ ਲਗੀ, “ਮੈਂ ਤੁਹਾਡੀ ਇਸਤ੍ਰੀ ਹਾਂ, ਮੈਂ ਇਹ ਅਪਰਾਧ ਨਾ ਕਰਾਂਗੀ । ਤੁਸੀਂ ਮੈਨੂੰ ਗੰਦਗੀ ਵਿਚ ਕਿਉਂ ਸੁਟਦੇ ਓ ? ਅਰਜਨ ਨੇ ਵਟ ਕੇ ਉਸਦੇ ਮੁੰਹ ਤੇ ਚਪੇੜ ਟਿਕਾ ਦਿੱਤੀ । ਇਹ ਗੀਤਾਂ ਦੀ ਨਰਮ ਗਲੂ ਤੇ ਲਗੀ ਪਹਿਲੀ ਚੁਪੇੜ ਸੀ। ਤੂੰ ਮੇਰੀ ਪਤਨੀ ਨਹੀਂ, ਮੈਂ ਕਦੋਂ ਤੇਨੂੰ ਸੇਹਰੇ ਬੰਨ੍ਹਕੇ ਵਕਾ ਸਾਂ ?’ ਗੀਤਾ ਨੂੰ ਅੰਦਰ ਵਲ ਧਕਾ ਦੇ ਦਿਆਂ ਅਰਜਨ ਨੇ ਕਿਹਾ । ਗੀਤਾ ਜ਼ਮੀਨ ਤੇ ਜਾ ਪਈ । ਅਰਜਨ ਬੂਹੇ ਬਾਹਰਲਾ ਕੁੰਡਾ ਲਾਕੇ ਚਲਾ ਗਿਆ । ਕ੍ਰਿਸ਼ਨ ਅਤੇ ਮੋਹਨ ਸਿੰਘ ਨੇ ਗੀਤਾਂ ਨਾਲ ਅਨਿਆ ਭਰਿਆ ਗੁਨਾਹ ਕੀਤਾ, ਪਾਪ ਕੀਤਾ। | ਉਹ ਆਪਣੀ ਅੱਗ ਬੁਝਾ ਕੇ ਟੁਰ ਗਏ 1 ਅਰਜਨ ਉਨ੍ਹਾਂ ਨਾਲ ਪੈਦਲ ਹੀ ਉਨ੍ਹਾਂ ਨੂੰ ਵਿਦਾ ਕਰਨ ਚਲਾ ਗਿਆ ( ਅਰਜਨ ੩੪.