ਪੰਨਾ:ਉਦਾਸੀ ਤੇ ਵੀਰਾਨੇ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 25 )

________________

ਦੀ ਜੇਬ ਵਿਚ ਅਜ ਦਸਾਂ ਦਸਾਂ ਦੇ ਦੋ ਨੋਟ ਸਨ, ਵੀਹ ਰੁਪੈ, ਜੋ ਉਸਨੂੰ ਦਸ ਦਿਨਾਂ ਵਿਚ ਭੀ ਨਹੀਂ ਸਨ ਦੁੜਨੇ । ਗੀਤਾ ਨੂੰ ਇਸ ਘਰ ਤੋਂ ਡਰ ਲੱਗਣ ਡਹਿ ਪਿਆ ਤੇ ਅਰਜਨ ਨੂੰ ਉਹ ਨੀਚ ਖਿਆਲ, ਘਣਾ ਕਰਨ ਲਗੀ । ਉਸਨੂੰ ਵਿਸਵਾਸ਼ ਹੋ ਗਿਆ ਕਿ ਹੁਣ ਅਜਿਹਾ ਪਾਪ, ਉਸ ਪਾਸੋਂ ਹਰ ਰੋਜ਼ ਕਰਵਾਇਆ ਜਾਵੇਗਾ। ਉਹ ਉਸੇ ਵੇਲੇ ਘਰੋਂ ਨਿਕਲ ਨੱਸੀ । ਉਹ ਕਾਹਲੀ ਕਾਹਲੀ ਸੜਕ ਦੀ ਨੰਗੀ ਹਿਕ ਉਤੇ ਟੁਰੀ ਜਾ ਰਹੀ ਸੀ, ਜੋ ਗੀਤਾ ਨੂੰ ਆਪਣੇ ਦਿਲ ਵਾਂਗ ਸੁੰਨੀ ਤੇ ਇਕੱਲੀ ਜਾਪੀ ! ਗੀਤਾ ਦੀ ਚੁੰਨੀ ਲਹਿਕੇ, ਉਸਦੇ ਗੱਲ ਵਿਚ ਢਹਿ ਪਈ ਅਤੇ ਉਸਦੀਆਂ ਸੁਨਹਿਰੀ ਲਿਟਾਂ ਤੇਜ਼ ਹਵਾ ਨਾਲ ਅੱਖੀਆਂ ਅਗੇ ਆ ਜਾਂਦੀਆਂ । ਗੀਤਾ ਇਨ੍ਹਾਂ ਲਛਿਆਂ ਨੂੰ ਅਪਣੇ ਸੱਜੇ ਹੱਥ ਦੀਆਂ ਨਰਮ ਤਿਖੀਆਂ ਉਂਗਲਾਂ ਨਾਲ ਫਿਰ ਪਿਛਾਂਹ ਸੁਟ ਲੈਂਦੀ । | ਗੀਤਾ ਲਾਗਲੀ ਬੱਤੀ “ਨਾਨਕ-ਪੁਰਾ ਵਿਚ ਆ ਚੁਕੀ ਸੀ, ਜੋ ਉਨ੍ਹਾਂ ਦੀ ਬਸਤੀ ਤੋਂ ਕੋਈ ਅੱਧ-ਕੁ ਮੀਲ ਦੀ ਵਿੱਥ ਤੇ ਸੀ । ਉਸ ਇਥੇ ਹੀ ਗੁਰਦਵਾਰੇ ਠਹਿਰਨ ਦਾ ਖਿਆਲ ਬਣਾ ਲੀੜਾ । ਉਹ ਇਥੇ ਕਈ ਵੇਰ ਆਪਣੇ ਪਿਤਾ ਨਾਲ ਆਇਆ ਕਰਦੀ ਸੀ । ਗੀਤਾ ਨੇ ਸੋਚਿਆ ਕਿ ਇਥੇ ਸੁਖ ਦੀ ਰਾਤ ਕੱਟਕੇ ਦੂਜੀ ਸਵੇਰ ਉਹ ਕਿਧਰੇ ਹੋਰ, ਕਿਸੇ ਹੋਰ ਸ਼ਹਿਰ ਟੁਰ ਜਾਵੇਗੀ । ਇਸ ਸ਼ਹਿਰ ਵਿਚ ਉਹ ਮੂਲੋਂ ਨਾ ਰਵੇਗੀ । | ਗੀਤਾ ਨੇ ਗੁਰਦਵਾਰੇ ਦਾ ਬੂਹਾ ਖੜਕਾਇਆਂ । ਗੁਰਦਵਾਰੇ ਦਾ ਭਾਈ ਕਰਤਾਰ ਸਿੰਘ ਬੁੜਬੜਾਂਦਾ ਉਠਿਆ ਤੇ ਗੁਸੇ ਵਿਚ ਕਿਹਾ, “ਦੁਨੀਆਂ ਰਾਤ ਨੂੰ ਭੀ ਆਰਾਮ ਕਰਨ ਨਹੀਂ ਦੇਂਦੀ । ਖਬਰਾ ਕਿਹੜਾ ਕੰਬਖਤ ਇਸ ਵੇਲੇ ਆਣ ਮਰਿਆ ਹੈ । ੩੫.