ਪੰਨਾ:ਉਦਾਸੀ ਤੇ ਵੀਰਾਨੇ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਉਂਝ ਤੇ ਸਾਰੇ ਹੀ ਆਪਣੀ ਲਿਖਤ ਨੂੰ ਪਿਆਰ ਕਰਦੇ ਨੇ ਹਨ, ਐਪਰ ਕਹਾਣੀ ਖਰੀ ਉਤਰੀ ਹੈ ਜਾਂ ਕਿ ਨਹੀਂ ਇਹ ਕੰਮ ) ਪੜਚੋਲੀਆਂ ਦਾ ਹੈ । ਮੈਨੂੰ ਤੇ ਨਿਯਮਾਂ ਦਾ ਕੋਈ ਐਡਾ ਗਿਆਨ ਹੈ ਨਹੀਂ । ਮੈਂ ਤੇ ਇਕ ਨਿੱਕੜਾ ਜਿੰਨਾ ਕਹਾਣੀਕਾਰ ਹਾਂ, ਜਿਸ : ਨੂੰ ਹਾਲੀ ਕਲਮ ਭੀ ਚੰਗੀ ਤਰਾਂ ਪਕੜਨੀ ਨਹੀਂ ਆਈ, ਐਪਰ ਇਸ ਕਲਮ ਵਿਚ ਜੀਵਨ ਦੀ ਭਰਪੂਰ ਸਿਆਹੀ ਜ਼ਰੂਰ ਹੈ। ਨਿਯਮਾਂ ਤੋਂ ਅਨਜਾਣ ਅਨੁਭਵ-ਹੀਨ ਹਥਾਂ ਦੀਆਂ ਇਨ੍ਹਾਂ ਲਿਖਤਾਂ ਵਿਚ ਤੁਸਾਂ ਨੂੰ ਜ਼ਿੰਦਗੀ ਦੀਆਂ ਕਈ ਤਸਵੀਰਾਂ ਨਜ਼ਰੀਂ . ਪੈਣਗੀਆਂ । ਆਪਣੀ ਰੂਹ ਦੀਆਂ ਕੁਰਲਾਟਾਂ-ਆਹਾਂ ਦੇ ਅੰਗਿਆਰਪਆਰ ਵਿਚ ਉਮਡੇ ਅਥਰੂ-ਘੁਟੀਆਂ ਨੱਪੀਆਂ ਸਿਸਕੀਆਂਅਤੇ ਟੁਟੇ ਦਿਲ ਵਿਚੋਂ ਨਿਕਲੇ ਉਦਾਸ ਉਦਾਸ ਗੀਤ ਮੈਂ ਇਨ੍ਹਾਂ ਵਿਚ ਸਮੋਏ ਹਨ । ਅਜ ਮਨੁਖੀ ਕੀਮਤਾਂ ਵਿਚ ਅਫਸੋਸਨਾਕ ਫਰਕ ਪੈਦਾ ਹੋ ਗਿਆ ਹੈ। ਲੋਕਾਂ ਦੇ ਦਿਮਾਗ ਵਿਚ ਇਹ ਗਲਤ ਖਿਆਲ ਜਨਮ ਲੈ ਚੁਕਾ ਹੈ ਕਿ ਪੈਸਾ ਇਜ਼ਤ ਅਤੇ ਇਖਲਾਕ ਕੋਲੋਂ ਭੀ ਵਧੇਰੇ ਮੁਲ ਰਖਦਾ ਹੈ ਅਤੇ ਪੈਸੇ ਨਾਲ ਦੁਨੀਆਂ ਦੀ ਹਰ ਖੁ ਬਸੁਰਤ ਸ਼ੈ ਖਰੀਦੀ ਜਾ ਸਕਦੀ। ਇਸੇ ਲਈ ਦੁਨੀਆਂ ਇਸ ਦੀ ਪ੍ਰਾਪਤੀ ਲਈ ਕਮਲਿਆਂ ਵਾਂਗ ਹਰਲ ਹਰਲ ਕਰ ਦੀ ਫਿਰ ਰਹੀ ਹੈ । ਮੈਂ ਬੈਠਾ ਰੋਂਦਾ ਰਿਹਾ ਇਕ ਲਾਲਚੀ fਪਿਤਾ ਦੇ ਜੁਲਮਾਂ ਦੀ ਘਣਤ ਤਸਵੀਰ ਹੈ, ਜਿਸ ਨੇ ਆਪਣੀ ਲਾਡਲੀ ਨੇ ਇਕ ਬੁਢੇ ਅਮੀਰ ਪਾਸ ਵੇਚ ਦਿਤਾ । ਗੀਤਾ ਅੱਜ ਦੇ ਪੁਰਸ਼ ਦੀਆਂ ਕਰਤੂਤਾਂ ਦਾ ਇਕ ਚਤੁ ਹੈ । ਸਚ ਮੁਚ ਮਨੁਖ, ਰਾਖਸ਼ੋ ਭੀ ਦੋ ਕਦਮ ਅਗੇ ਪੁਟ