ਪੰਨਾ:ਉਦਾਸੀ ਤੇ ਵੀਰਾਨੇ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 26 )

________________

ਤੇ ਫਿਰ ਬੂਹਾ ਖੋਹਲ ਦਿਤਾ ਗੀਤਾ ਗੁਰਦਵਾਰੇ ਦੇ ਵਡੇ ਸਾਰ ਦਰਵਾਜ਼ੇ ਲਾਗੇ ਲਗੇ ਬਿਜਲੀ ਦੇ ਖੰਭੇ ਨੂੰ ਹਥ ਪਾਈ ਸਹਿਮੀ ਖਲੋਤੀ ਸੀ ਅਤੇ ਵਡੇ ਸਾਰੇ ਬਲਬ ਦੀਆਂ ਤਿਖੀਆਂ ਅਖਾਂ ਇਸ ਨੂੰ ਤਕ ਰਹੀਆਂ ਸਨ। “ਕੀ ਗਲ ਹੈ ਬੀਬੀ ? ਚਾਲੀ ਕੁ ਵਰਿਆਂ ਦੇ ਗਰੰਥੀ ਕਰਤਾਰ ਸਿੰਘ ਦਾ ਗੁਸਾ ਜਿਵੇਂ ਇਸ ਨੂੰ ਵੇਖ ਕਿਧਰੇ ਨਸ ਗਿਆ ਹੋਵੇ । “ਬਾਬਾ ਜੀ ! ਮੈਂ ਇਥੇ ਰਾਤ ਕੱਟਣਾ ਚਾਹੁੰਦੀ ਹਾਂ, ਮੈਨੂੰ ਪਨਾਹ ਦੇਵੋ ਅਜ ਦੀ ਰਾਤ, ਨਹੀਂ ਤਾਂ ਇਸ ਸ਼ਹਿਰ ਵਾਲੇ.. i” ਉਹ ਅਗੇ ਬੋਲ ਨਾ ਸਕੀ । “ਆ ਧੀਏ ! ਭਾਈ ਇੰਝ ਮੁਸਕਾਇਆ ਜਿਵੇਂ ਧਰਤੀ ਸਬਰ ਤੇ ਪਿਆਰ ਨਾਲ ਬੋਲੀ ਹੋਵੇ । | ਗੁਰਦਵਾਰੇ ਦੇ ਕਲਕ ਨੇ ਅੱਧਾ ਖੜਕਾਇਆ । ਸਾਢੇ ਯਾਰਾਂ ਹੋ ਗਏ ਸਨ । ਕਰਤਾਰ ਸਿੰਘ ਨੇ ਮੰਜੀ ਤੇ ਬਿਸਤਰ ਦੇ ਦਿਤਾ। ਗੀਤਾ ਨੇ ਚਾਰਪਾਈ ਬਰਾਂਡੇ ਵਿਚ ਡਾਹ ਲੀਤੀ ਤੇ ਵਿਛਾਈ ਕਰਕੇ ਲੇਟ ਗਈ । | ਭਾਈ ਜੀ ਨੇ ਬੱਲਬ ਦੀ ਰੋਸ਼ਨੀ ਵਿਚ ਡਿੱਠਾ ਸੀ ਗੀਤਾ ਦਾ ਗੋਲ ਗੋਲ ਗੋਰਾ ਮੂੰਹ ਤੇ ਉਭਰੀ ਹਿੱਕ । ਉਸਨੂੰ ਨੀਂਦਰ ਨਹੀਂ ਸੀ ਆ ਰਹੀ, ਅਤੇ ਉਹ ਪਾਸੇ ਪਰਤਦਾ ਰਿਹਾ। ਘੜੀ ਨੇ ਬਾਰਾਂ ਖੜਕਾਏ, ਫਿਰ ਅੱਧਾ ਵਜਿਆ ਤੇ ਮੁੜ ਇਕ ਖੜਕਿਆ। ਕਰਤਾਰ ਸਿੰਘ ਨੂੰ ਰਾਤ ਦੇ ਇਕ ਵਜੇ ਤੀਕਰ ਭੀ ਨੀਂਦਰ ਨਹੀਂ ਸੀ ਆਈ। ਉਹ ਜਾਗਦਾ ਸੀ। ਫਿਰ ਉਹ ਚਾਰਪਾਈ ਤੋਂ ਉਠਿਆ ਤੇ ਉਸ ਬਲਬ ਨੂੰ ਭੀ ਜਗਾ ਦਿਤਾ। ਉਸਦੀ ਸੁਤੀ ਕਾਮਚੇਸ਼ਟਾ ਭੀ ਜਾਗ ਪਈ । ਤੇ ਉਹ ਗੀਤਾ ਨੂੰ ਵੀ ਜਗਾਣ ਲਈ ਉਸ ਵੱਲ ੩੬,