ਪੰਨਾ:ਉਦਾਸੀ ਤੇ ਵੀਰਾਨੇ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 27 )

________________

ਟੁਰ ਪਿਆ । ਭਾਈ ਗੀਤਾ ਦੀ ਚਾਰਪਾਈ ਕੋਲ ਜਾਕੇ ਖਲੋ ਗਿਆ ਤੇ ਗੀਤਾ ਵਲ ਤਕਣ ਲਗ ਪਿਆ । ਗੀਤਾ ਅਖੀਆਂ ਨੂਦੀ ਪਈ ਸੀ, ਉਹ ਉਸਨੂੰ ਰੌਸ਼ਨੀ ਵਿਚ ਹੋਰ ਭੀ ਸੁਹਣੀ ਲਗੀ । ਕੁਝ ਚਿਰ ਉਹ ਤੱਕਦਾ ਰਿਹਾ । ਗੀਤਾ ਦੀ ਹਿਕ ਵਲ ਜੋ ਸਾਹ ਨਾਲ ਕਦੀ ਉਤਾਂਹ ਉਠਦੀ ਤੇ ਕਦੀ ਹੇਠਾਂ ਹੁੰਦੀ । ਫਿਰ ਉਸ ਬਿਜਲੀ ਬੁਝਾ ਦਿਤੀ । ਸ਼ਾਇਦ ਕਾਲਾ ਗੁਨਾਂਹ ਕਰਨ ਲਈ ਕਾਲਖ ਦੀ ਵਧੇਰੇ ਲੋੜ ਹੁੰਦੀ ਹੈ ! ਭਾਈ ਜੀ ਜ਼ਹਿਰ ਦਾ ਪਿਆਲਾ ਖੰਡਾ ਕੇ ਮੁੜ ਚਾਰ ਪਾਈ ਡੇ ਜਾ ਲੇਟਿਆ | ਗੀਤਾ ਨੇ ਬੂਹਾ ਖੋਲਿਆ ਤੇ ਉਥੋਂ ਭਜ ਨਿਕਲੀ, ਦੌੜ ਪਈ । ਬਸਤੀ “ਨਾਨਕਪੁਰਾ ਤੋਂ ਸ਼ਹਿਰ ਹਾਲੀ ਡੇਢ ਮੀਲ ਸੀ । ਰਾਤ ਦੇ ਡੇਢ ਦਾ ਵੇਲਾ ਹੋ ਚੁਕਿਆ ਸੀ ( ਬਦਲ ਬਣ ਬਣਕੇ ਅਸਮਾਨ ਤੇ ਇਕਠੇ ਹੁੰਦੇ ਜਾ ਰਹੇ ਸਨ ਤੇ ਗੀਤਾ ਸੜਕ ਉਤੇ ਨੰਗੇ ਪੈਰੀਂ ਟੁਰੀ ਜਾ ਰਹੀ ਸੀ । ਉਹ ਅੱਧ ਕੁ ਮੀਲ ਹੀ ਗਈ ਸੀ ਕਿ ਉਸਦੇ ਕੰਨਾਂ ਵਿਚ ਕੁਝ ਆਵਾਜ਼ਾਂ ਪਈਆਂ । ਗੀਤਾ ਨੇ ਸਹਿਮ ਨਾਲ ਹੌਲੀ ਹੌਲੀ ਟੁਰਨਾ ਸ਼ੁਰੂ ਕਰ ਦਿਤਾ। ਹਵਾ ਹੋਰ ਭੀ ਤੇਜ਼ ਵਗਣ ਲਗ ਪਈ ਸੀ । ਤਿੰਨ ਬੰਦੇ ਗੀਤਾ ਦੇ ਕੋਲ ਆ ਪੁਜੇ । ਸ਼ਾਮ ਸਿੰਘ ਨੇ ਜਦੋਂ ਟਾਰਚ ਗੀਤਾ ਦੇ ਮੁੰਹ ਤੇ ਮਾਰੀ ਤਾਂ ਗੀਤਾ ਡਰ ਨਾਲ ਕੰਬਣ ਲਗ ਪਈ ਤੇ ਇਨ੍ਹਾਂ ਤਿੰਨਾਂ ਦੇ ਮੂੰਹ ਵਿਚੋਂ ਉਸਨੂੰ ਸ਼ਰਾਬ ਦੀ ਬੂ ਆਉਂਦੀ ਪਈ ਸੀ । ਸ਼ਾਮ ਸਿੰਘ ਸ਼ਹਿਰ ਦਾ ਵਡਾ ਬਦਮਾਸ਼ ਸੀ ਤੇ ਸ਼ੰਕਰ ਦਾਸ ਤੇ ਹਰੀ ਸਿੰਘ ਦੋ ਉਸਦੇ ਜੁਟ । | ਸ਼ਾਮ ਨੇ ਸ਼ੰਕਰ ਤੇ ਹਰੀ ਨੂੰ ਹਸ ਕੇ ਪਛਿਆ, ਮਾਲ ਤੇ ਚੰਗਾ ਜਾਪਦੈ, ਕਿਧਰੋਂ ਕਮਾਈ ਕਰਕੇ ਪਿਆ ਆਉਂਦਾ ੩੭.