ਪੰਨਾ:ਉਦਾਸੀ ਤੇ ਵੀਰਾਨੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 28 )

________________

ਹੋਵੇਗਾ ?? ਤੇ ਫਿਰ ਗੀਤਾਂ ਤੋਂ ਪੁਛਣ ਲਗਾ, ਕਿਉਂ ਕਿਥੋਂ ਆਈ ਏਂ ਕਬੂਤਰੀਏ ਐਸ ਵੇਲੇ ? ਗੀਤਾ ਚੁਪ ਰਹੀ...... | ਹਰੀ ਸਿੰਘ ਨੇ ਕਿਹਾ ਸ਼ਾਮ ਸਿਆਂ ! ਇਹ ਤੇ ਸਚ ਮੁਚੇ ਉਸ ਵਰਗੀ ਹੀ ਹੈ ਜਿਹੜੀ ਹੁਣੇ ਹੁਣ ਸਿਨਮੇ ਵਿਚ ਤਕਕੇ ਆਏ ਹਾਂ ? ਕਿਉਂ ਫਿਰ ਹੈ ਸਲਾਹ ? ਸ਼ਾਮ ਸਿੰਘ ਨੇ ਦੋਵਾਂ ਨੂੰ ਪੁਛਿਆ । ਉਨ੍ਹਾਂ ਲਾਲਾਂ ਸੁਟ ਦਿਤੀਆਂ ਤੇ ਫਿਰ ਰੋਂਦੀ ਕੁਰਲਾਂ ਦੀ ਵਿਚਾਰੀ ਗੀਤਾ ਨੂੰ ਇਹ ਤਿੰਨੇ ਸੜਕੋਂ ਤਿੰਨ ਕੁ ਸੌ ਗਜ਼ ਤੇ ਚੁਕ ਕੇ ਲੈ ਗਏ । | ਸ਼ਾਮ ਸਿੰਘ ਨੇ ਗੀਤਾ ਦੇ ਹਥ ਵਿਚ ਇਕ ਦਸਾਂ ਦਾ ਨੋਟ ਪਕੜਾ ਦਿਤਾ | ਸ਼ਾਮ ਸਿੰਘ ਬੜਾ ਇਮਾਨਦਾਰ ਨਿਕਲਿਆ ਗੀਤਾ ਨੇ ਨੋਟ ਦੇ ਟੁਕੜੇ ਟੁਕੜੇ ਕਰਕੇ ਧਰਤੀ ਦੀ ਹਿੱਕ ਤੇ ਖਿਲਾਰ ਦਿਤੇ, ਜੋ ਹਵਾ ਨਾਲ ਦੂਰ ਦੂਰ ਤੀਕਰ ਚਲੇ ਗਏ । ਝੱਖੜ ਝੁਲ ਰਿਹਾ ਸੀ ਤੇ ਕਦੀ ਕਦੀ ਬਿਜਲੀ ਵੀ ਲਿਸ਼ਕਦੀ । ਠੰਢ ਭੀ ਵਧਦੀ ਜਾ ਰਹੀ ਸੀ । ਉਸ ਦੁਖਿਆਰ ਪਾਸੋਂ ਦਰਦ ਨਾਲ ਚੰਗੀ ਤਰਾਂ ਟੁਰ ਭੀ ਨਹੀਂ ਸੀ ਹੁੰਦਾ | ਹੋਲੀ ਹੌਲੇ ਕਦਮਾਂ ਨਾਲ ਜਾ ਰਹੀ ਸੀ ਉਹ | ਸਟੇਸ਼ਨ ਹਾਲੀ ਮੇਲੇ ਉਪਰ ਹੀ ਸੀ । ਕੁਝ ਫਾਸਲਾ ਉਸ ਦੁਰ ਬਹਿਕੇ ਮੁਕਾਇਆ, ਪਰ ਹਾਲੇ ਤਿੰਨ ਕੁ ਫਰਲਾਂਗ ਦਾ ਪੰਧ ਹੋਰ ਸੀ ਤੇ ਤਿੰਨ ਕੇ ਵਜੇ ਦਾ ਵੇਲਾ ਹੋ ਗਿਆ ਸੀ । ਗੀਤਾ ਵਿਚ ਟੁਰਨ ਦੀ ਤਾਕਤ ਉਕਾ ਨਾ ਰਹੀ। ਉਹ ਸੜਕੇ ਦੇ ਮੀਲ ਪੱਥਰ ਉਤੇ ਕੁਝ ਦੇਰ ਆਰਾਮ ਕਰਨ ਲਈ ਬੈਠ ਗਈ । ਟੈਕਸੀ ਦੀਆਂ ਦੋ ਵਡੀਆਂ ਅਖੀਆਂ ਨੇ ਗੀਤਾਂ ਦੀਆਂ ੩੮.