ਪੰਨਾ:ਉਦਾਸੀ ਤੇ ਵੀਰਾਨੇ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 29 )

________________

ਅਖੀਆਂ ਮੀਟ ਦਿਤੀਆਂ । ਡਰਾਈਵਰ ਨਿਰੰਜਨ ਸਿੰਘ ਤੇ ਲਾਗਲੀ ਸੀਟ ਤੇ ਬੈਠੇ ਰਾਮ ਸਿੰਘ ਨੇ ਇਸ ਨੂੰ ਵੇਖਿਆ । ਇਨ੍ਹਾਂ ਟੈਕਸੀ ਖੜੀ ਕਰ ਲੀਤੀ । ਨਿਰੰਜਨ ਸਿੰਘ ਟੈਕਸੀ ਚੋਂ ਉਤਰਿਆ ਤੇ ਕਹਿਣ ਲਗਾ, ਕੀ ਗਲ ਏ ਕੁੜੀਏ ?? ਗੀਤਾ ਨੇ ਕੋਈ ਉਤਰ ਨਾ ਦਿਤਾ। ਨਿਰੰਜਨ ਨੇ ਜਿਵੇਂ ਦਰਦ ਦੇ ਵੰਡੇਵੇਂ ਜਿਹੇ ਨਾਲ ਪੁਛਿਆ, “ਕੋਈ ਤਕਲੀਫ ਹੈ ਤਾਂ ਚਲ ਜਿਥੇ ਆਖੇ ਛਡ ਆਵਾਂ ?? | ਗੀਤਾ ਨੂੰ ਮਰਦ ਤੋਂ ਘਿਰਣਾ ਹੋ ਗਈ ਸੀ । ਉਹ ਇਸ ਨਾਲ ਗਲ ਕਰਨੀ ਹੀ ਨਹੀਂ ਲੋੜਦੀ ਸੀ । ‘ਜੇਕਰ ਤੇਰੇ ਪਾਸ ਪੈਸੇ ਨਹੀਂ ਤਾਂ ਨਾ ਸਹੀ ਐਪਰ ਤੂੰ ਜਾਣਾ ਕਿਥੇ ਹੈ ? ਰਾਮ ਸਿੰਘ ਨੇ ਕਿਹਾ। | ਗੀਤਾ ਦੀ ਜ਼ਬਾਨੋਂ ਪਤਾ ਨਹੀਂ ਕਿਵੇਂ ਸਟੇਸ਼ਨ ਸ਼ਬਦ ਵੱਖ ਹੋ ਗਿਆ। ਗੀਤਾ ਟੈਕਸੀ ਵਿਚ ਬੈਠੀ ਸੀ ਤੇ ਨਿਰੰਜਨ ਟੈਕਸੀ ਤੇਜ਼ ਚਲਾ ਰਿਹਾ ਸੀ । ਉਸ ਸਪੀਡ ਹੋਰ ਵੀ ਬਹੁਤੀ ਕਰ ਦਿਤੀ। ਸ਼ਟੇਸ਼ਨ ਸੜਕ ਦੀ ਸੱਜੀ ਬਾਹੀ ਤੇ ਸੀ ਨਿਕਲ ਗਿਆ, ਲੰਘ ਗਿਆ ! ਕੁਝ ਕੋਠੀਆਂ ਚੀਰਕੇ ਟੈਕਸੀ ਫਿਰ ਸੁੰਝੀ ਸੜਕ ਉਤੇ, ਵੈਰਾਨੇ ਵਿਚ ਦੌੜ ਰਹੀ ਸੀ। ਪੰਜ ਮੀਲ ਦੀ ਵਿਥ ਤੇ ਪਹੁੰਚਕੇ ਟੈਕਸੀ ਐਂਡ ਕੈਨਾਲ ਭਿੱਜ ਤੇ ਜਾ ਰੁਕੀ । | ਗੀਤਾ ਨੇ ਬਥੇਰੇ ਤੁਲੇ ਕੀਤੇ ਵਾਸਤੇ ਪਾਏ ਅਤੇ ਬੇਹਿੰਮਤੀ ਦਸੀ । ਐਪਰ ਮਰਦ ਬੋਲਾ ਹੈ, ਅੰਨ੍ਹਾਂ ਤੇ ਬੇਰਹਿਮ ਹੈ ।ਇਸਦਾ ਦਿਲ ਪੱਬਰ ਦਾ ਬਣਿਆ ਹੈ ਜਿਸ ਨੂੰ ਵਿਚਾਰੀ ਦੁਖੀ ਇਸ ਤੂੰ ਦੀਆਂ ਆਹਾਂ ਦਾ ਸੇਕ ਪਿੱਲਾ ਨਹੀਂ ਸਕਦਾ । ਗੀਤਾ ਇਕ ਮੁਰਦਾ ਸੀ । ਮਰਦ ਸਮਾਜ ਨੇ ਇਸ ਨਾਲ ੩੯.