ਪੰਨਾ:ਉਦਾਸੀ ਤੇ ਵੀਰਾਨੇ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 30 )

________________

ਵੇਸ਼ਵਾ ਤੋਂ ਭੀ ਭੈੜਾ ਸਲੂਕ ਕੀਤਾ। ਗੀਤਾ ਕਿਸੇ ਮਰਦ ਦੀ ਭੈਣ ਨਹੀਂ ਸੀ, ਪਤਨੀ ਨਹੀਂ ਸੀ ਬਣ ਸਕਦੀ ਅਤੇ ਧੀ ਨਹੀਂ ਸੀ ਅਖਵਾ ਸਕਦੀ। ਇਹ ਸੀ ਤਾਂ ਕੇਵਲ ਅੱਗ ਬੁਝਾਣ ਦੀ ਮਸ਼ੀਨ, ਬੇਜਾਨ ਤੇ ਗੁੰਗੀ ਮਸ਼ੀਨ । ਨਿਰੰਜਨ ਤੇ ਰਾਮ ਉਸ ਮੁਰਦੇ ਨੂੰ ਉਥੇ ਹੀ ਸੁਟ ਗਏ । ਕੇਡਾ ਜ਼ਾਲਮ ਹੈ ਮਨੁੱਖ ਦਾ ਸਮਾਜ ਤੇ ਕਿੰਨਾ ਨਿਰਦਈ ਹੈ ਇਹ ਆਪ ਨੂੰ | ਗੀਤਾ ਮਰਦ ਦੀ ਦੁਨੀਆਂ ਤੋਂ ਘਿਣਤ ਹੋ ਗਈ । ਉਸਨੂੰ ਇਸ ਜ਼ਿੰਦਗੀ ਤੋਂ ਭੀ ਨੱਫਰਤ ਹੋ ਗਈ। ਤੇ ਗੀਤਾ ਨੂੰ ਦਿੜ ਵਿਸ਼ਵਾਸ਼ ਹੋ ਗਿਆ ਕਿ ਇਥੇ, ਇਸ ਸਮਾਜ ਵਿਚ ਇਸਤਰੀ ਦੀ ਕੋਈ ਇਜ਼ਤ ਨਹੀਂ । ਇਸਨੂੰ ਕੋਈ ਪੁੱਛਦਾ ਤੇ ਪਿਆਰਦਾ ਨਹੀਂ ਇਥੋਂ ਦੇ ਪੁਰਸ਼ ਪਸ਼, ਭਖੜ · ਅਤੇ ਜ਼ਾਲਮ ਸਨ। ਗੀਤਾ ਮੁਸ਼ਕਲਾਂ ਨਾਲ ਡਿਗਦੀ ਢਹਿੰਦੀ ਪਲ ਦੀ ਪੱਕੀ . ਕੰਧ ਕੋਲ ਚਲੀ ਗਈ । ਤੇ ਹੌਲੀ ਹੌਲੀ ਉਸ ਉਪਰ ਚੜਕੇ ਬੈਠ ਗਈ । ਫਿਰ ਖਲੋਕੇ ਅਸਮਾਨ ਢਲੇ ਤੱਕੀ ਜਿਵੇਂ ਉਸ ਪਾਸੋਂ ਕਿਸੇ ਚੀਜ਼ ਦੀ ਗਵਾਹੀ ਮੰਗਦੀ ਹੋਵੇ । ਬਿਜਲੀ ਜ਼ੋਰ ਦੀ ਚਮਕੀ ਤੇ ਗੀਤਾ ਛਾਲ ਮਾਰਕੇ ਨਹਿਰ ਦੇ ਵਗਦੇ ਪਾਣੀ ਦੀਆਂ ਲਹਿਰਾਂ ਵਿਚ ਜਾ ਲੁਕੀ । ਜੀਵਨ ਤੇ ਮੌਤ, ਗੰਗਾ ਜਮਨਾ ਵਾਂਗ ਇਕੋ ਸੰਗਮ ਵਿਚ ਜਾਕੇ ਮਿਲ ਗਏ। 80.