ਪੰਨਾ:ਉਦਾਸੀ ਤੇ ਵੀਰਾਨੇ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 33 )

________________

ਦੁਨੀਆਂ ਮੇਰੇ ਹੋਠਾਂ ਦੀ ਮੁਸਕਾਣ ਤੱਕਕੇ ਮੇਰੀਆਂ ਅੱਖੀਆਂ ਦਾ ਸਾਗਰ ਭੁੱਲ ਜਾਂਦੀ ਹੈ । ਲੋਕੀ ਮੇਰਾ ਹਸਦਾ ਚੇਹਰਾ ਹੀ ਤੱਕਦੇ ਹਨ, ਪਰੰਤੂ ਮੇਰੇ ਅੰਦਰ ਦੀ ਜਵਾਲਾ ਨੂੰ ਕੋਈ ਨਹੀਂ ਵੇਖ ਸਕਦਾ । | ਜਦੋਂ ਮੇਰੀਆਂ ਯਾਦਾਂ ਵਿਚ ਮੇਰੀ ਜੱਸੀ ਦੀ ਸੋਹਣੀ ਤਸਵੀਰ ਉਭਰਦੀ ਹੈ ਤਾਂ ਮੇਰੀਆਂ ਅੱਖੀਆਂ ਵਿਚ ਅਥਰੂ ਆ ਜਾਂਦੇ ਹਨ, ਐਪਰ ਮੇਰੇ ਹੰਝੂਆਂ ਦੀ ਲਿਸ਼ਕ ਵਿਚੋਂ ਉਨਾਂ ਤਸਵੀਰਾਂ ਨੂੰ ਕੋਈ ਤੱਕ ਨਹੀਂ ਸਕਦਾ। ਇਕ ਐਤਵਾਰ ਨੂੰ ਮੈਂ ਆਪਣੇ ਮਕਾਨ ਦੀ ਛੱਤ ਉਪਰ ਕੁਰਸੀ ਡਾਹੀ ਬੈਠਾ ਅਖਬਾਰ ਪੜ ਰਿਹਾ ਸਾਂ ਕਿ ਮੇਰੀ ਪਿਠ ਵਿਚ ਪੋਲੇ ਜਿਹੇ ਕੁਝ ਆਕੇ ਵੱਜਾ । ਮੈਂ ਪਿਛਾਂਹ ਝਾਕਿਆ ਤਾਂ ਫਰਸ਼ ਉਪਰ ਸੰਗਤਰੇ ਦਾ ਫੋਲਕ ਪਿਆ ਹੱਸ ਰਿਹਾ ਸੀ । ਮੈਂ ਆਸੇ ਪਾਸੇ ਤਕਿਆ ਤਾਂ ਮੈਨੂੰ ਕੁਝ ਭੀ ਨਹੀਂ ਸੀ ਦਿਸ ਰਿਹਾ | ਮੈਂ ਫਿਰ ਪੜ੍ਹਨਾ ਸ਼ੁਰੂ ਕੀਤਾ ਹੀ ਸੀ ਕਿ ਇਕ ਹੋਰ ਛੇੜ ਹੋਈ । ਇਸ ਵੇਰ ਉਹ ਛੁਪੇ ਨਹੀਂ ਸਨ, ਸਗੋਂ ਮੇਰੇ ਸਾਹਮਣੇ ਖਲੋਤੇ ਮੈਨੂੰ ਕਤਲ ਕਰ ਆਪੁ ਮੁਸਕਾ ਰਹੇ ਸਨ । ਉਨ੍ਹਾਂ ਫਿਰ ਮੇਰੇ ਵੱਲੇ ਸਬੂਤਾ ਸੰਗਤਰਾ ਸੁਟ ਦਿਤਾ | ਮੈਂ ਸੰਗਤਰੇ ਨਾਲ ਗੱਲਾਂ ਕਰਦਾ ਰਿਹਾ ਤੇ ਮੁੜ ਖਾਣ ਲਗ ੪੩.