ਪੰਨਾ:ਉਦਾਸੀ ਤੇ ਵੀਰਾਨੇ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 34 )

________________

ਪਿਆ । ਮੈਨੂੰ ਇੰਝ ਜਾਪਦਾ ਸੀ, ਜਿਵੇਂ ਮੈਂ ਸੰਗਤਰੇ ਦੀ ਫਾੜੀ ਨਹੀਂ ਉਸਦਾ ਹੋਠ ਆਪਣੇ ਦੰਦਾਂ ਵਿਚ ਲੈਕੇ ਚੂਸ ਰਿਹਾ ਸਾਂ। | ਉਨ੍ਹਾਂ ਦੀ ਖੂਬਸੂਰਤ ਬਿਲਡਿੰਗ ਮੇਰੇ ਮਕਾਨ ਦੇ ਬਿਲਕੁਲ ਸਾਹਮਣੇ ਸੀ। ਉਨ੍ਹਾਂ ਦੀ ਬੈਠਕ ਦੀ ਬਾਣੀ ਅਤੇ ਐਂਟੀ ਬੈਠਕ ਦੀ ਬਾਰੀ ਆਹਮਣੇ ਸਾਹਮਣੇ ਖਲੋਤੀਆਂ ਸਨ। | ਉਹ ਬਾਰੀ ਵਿਚ ਖਲੋਕੇ ਮੇਰੇ ਵੱਲੇ ਵੇਖਦੀ ਤੇ ਮੈਂ ਉਸ ਨੂੰ ਤੱਕਦਾ ਰਹਿੰਦਾ। ਫਿਰ ਕੁਝ ਸੰਗਦਾ ਮੈਂ ਬਾਰੀ ਤੋਂ ਪਿਛੋਂ ਹਟ ਜਾਂਦਾ। ਉਹ ਫਿਰ ਬਰੀ ਨਾਲ ਛੇੜ ਛਾੜ ਕਰਨ ਲਰੇ ਪੈਂਦੀ । ਮੈਂ ਮੁੜ ਤੱਕਣ ਲਗ ਜਾਂਦਾ ਤੇ ਉਹ ਮੁਸਕਾ ਦੇਂਦੀ ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕਨ ਲਗ ਪੈਂਦਾ ਤੇ ਮੈਂ ਲਾਗੇ ਪਈ ਚਾਰਪਾਈ ਉਪਰ ਜਾ ਲੇਟਦਾ। ਰੱਬ ਦੀ ਸੌਂਹ ਉਹ ਪਰੀ ਸੀ। ਉਹ ਬਿਲੋਰ ਤੇ ਨੁਰ ਦੇ ਬਣੀ ਕੋਈ ਚੀਜ਼ ਸੀ ਅਤੇ ਤੱਕਣ ਵਾਲੇ ਦੀਆਂ ਅਖੀਆਂ ਉਸ ਦੇ ਨਿਖਰੇ ਮੁੰਹ ਉਪਰੋਂ ਤਿਲਕ ਪੈਂਦੀਆਂ ਸਨ । ਮੈਂ ਉਸਦੇ ਲਾ ਰਹਿ ਰਿਹਾ, ਆਪਣੇ ਆਪ ਨੂੰ ਕਿਸੇ ਬਹਿਸ਼ਤ ਵਿਚ ਵਸਦੇ ਖਿਆਲਦਾ ਸਾਂ । fਪਿੰਡੇ ਉਪਰ ਸੋਲਾਂ ਵਰਿਆਂ ਦੀ ਜਵਾਨੀ ਅਤੇ ਲੱਕ ਉੱਤੇ ਲਹਿਰਾਂ ਜਿਹੀ ਨਜ਼ਾਕਤ ਲਈ, ਉਹ ਮੇਰੇ ਸਾਹਮਣੇ ਬੈਠਕ ਵਿਚ ਨੱਸੀ ਫਿਰਦੀ । ਇਕ ਦਿਨ ਸਵੇਰੇ ਮੈਂ ਦਫਤਰ ਜਾਣ ਲਈ ਕਪੜੇ ਪਾ ਰਿਹਾ ਸਾਂ ਕਿ ਇਕ ਕਾਗਜ਼ ਦੀ ਗੋਲੀ ਮੇਰੇ ਕਮਰੇ ਵਿਚ ਡਿੱਗੀ! ਮੈਂ ਚੁਕਕੇ ਉਸ ਨੂੰ ਉਧੇੜਿਆ । ਲਿਖਿਆ ਸੀ । ਦੇਸੀ ! ਮੇਰੇ ਮਿੱਠੇ ਚੰਨ !! ਤੁਸਾਂ ਨੂੰ ਤੱਕ ਲੈਂਦੀ ਹਾਂ ਤਾਂ ਇੰਝ ਭਾਸਦਾ ਹੈ ਜਿਵੇਂ ੪੪.