ਪੰਨਾ:ਉਦਾਸੀ ਤੇ ਵੀਰਾਨੇ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 35 )

________________

ਕਿਧਰੇ ਮੱਸਿਆ ਦੀ ਕਾਲੀ ਰਾਤ ਵਿਚ ਸੋਹਣਾ ਜਿਹਾ ਚੰਨ ਤੱਕ ਲੀੜਾ ਹੋਵੇ । ਸਮਝ ਨਹੀਂ ਪੈਂਦੀ ਕਿ ਤੁਸੀਂ ਮੈਨੂੰ ਐਡੇ ਚੰਗੇ ਕਿਉਂ ਲੱਗਦੇ ਓ ? ਤੁਹਾਡੀ-ਪਾਗਲ ਜੱਸੀ ਮੈਂ ਇਸ ਖੱਤ ਨੂੰ ਪੜਕੇ ਬਟੂਏ ਦੀ ਜੇਬ ਵਿਚ ਸਾਂਭ ਦਿਤਾ ਤੇ ਦਫਤਰ ਚਲਾ ਗਿਆ । ਦਫਤਰ ਭੀ ਮੈਂ ਕਈ ਵੇਰ ਉਸ ਟੁਕੜੇ ਨੂੰ ਕੱਢ ਕੇ ਪੜਿਆ । ਮੈਨੂੰ ਉਸਦੀ ਲਿਖਾਈ ਉਸ ਜਿਹੀ ਹਸੋਹਣੀ ਸੋਹਣੀ ਤੇ ਪਿਆਰੀ ਲਗੀ ਤੇ ਮੈਂ ਉਥੇ ਹੀ ਜਸੀ ਨੂੰ ਖਤ ਲਿਖਿਆ। ਮੇਰੀ ਮਿਠੀ ਚਾਨਣੀ ! ਮੈਂ ਤੁਸਾਂ ਨੂੰ ਇਸ ਲਈ ਚੰਗਾ ਲਗਦਾ ਹਾਂ, ਕਿਉਂਕਿ ਤੁਸੀਂ ਮੈਨੂੰ ਬਹੁਤ ਹੀ ਚੰਗੇ ਲਗਦੇ ਓ । ਜਿਵੇਂ ਪਤੰਗਾ ਦੀਪਕ ਦੀ ਲਾਟ ਉਤੇ ਮੋਹਿਤ ਹੋ ਜਾਂਦਾ ਹੈ, ਹਿਰਨ ਤੰਤਰੀ ਨਾਦ ਉਪਰ ਮਸਤ ਹੈ-ਭੌਰਾ ਫਲਾਂ ਦੀਆਂ ਨਾਜ਼ੁਕ ਪੱਤੀਆਂ ਵਿਚ ਗਿਫਤਾਰ ਹੋ ਜਾਂਦਾ ਹੈ-ਚਕੋਰ ਚੰਨ ਦੀ ਚਾਨਣੀ ਪੁਰ ਮੁਗਧ ਹੋਕੇ ਉਸੇ ਨੂੰ ਤੱਕਦਾ ਰਹਿੰਦਾ ਹੈ-ਅਤੇ ਪਪੀਹਾ ਸਵਤ ਬੰਦ ਨੂੰ ਆਪਣੇ ਪਰਾਣਾਂ ਦੀ ਸੰਜੀਵਨੀ ਸਮਝਦਾ ਹੈ । ਇੰਜੇ ਨਹੀਂ ਸਗੋਂ ਇਸ ਤੋਂ ਵੀ ਕਿਤੇ ਵਧੇਰੇ ਸਿਕ ਮੈਨੂੰ ਤੁਸਾਂ ਨਾਲ ਘਟ ਮਿਲਣ ਦੀ ਹੈ । ਤੁਹਾਡੇ ਨਾਲ ਦੋ ਗਲਾਂ ਕਰ ਲੈਣ ਤੇ ਜੀ ਹੈ । ਕੀ ਕਦੀ ਮੇਰੀ ਇਹ ਆਸ ਪੂਰੀ ਕਰਸੋ ? ਕੇਵਲ ਤੁਹਾਡਾ

  • ਅਵਤਾਰ

੪੫.