ਪੰਨਾ:ਉਦਾਸੀ ਤੇ ਵੀਰਾਨੇ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਚੁਕਾ ਹੈ । ਇਹ ਆਪਣੇ ਹਿਰਦੇ ਦੀ ਵਾਸ਼ਨਾਂ ਰੂਪੀ ਜ਼ਹਿਰ ਦੇ ਟੀਕੇ ਦੇ ਦੇ ਕੇ ਮਾਸੂਮ ਅਤੇ ਭੋਲੀਆਂ ਕੁੜੀਆਂ ਦੀ ਜ਼ਿੰਦਗੀ ਨਾਲ ਮਖੋਲ ਕਰਦਾ ਹੋਇਆ ਆਪੂ ਮਨੋਰੰਜਨ ਕਰ ਰਿਹਾ ਹੈ । ਪਿਆਰ ਅਤੇ ਪੈਸਾ ਵਾਲੀ ਤਸਵੀਰ ਮੇਰੇ ਪਹਿਲੀ ਕੋਸ਼ਸ਼ ਹੈ । ਜੇਕਰ ਇਹ ਕਹਾਣੀ ਮੇਰੇ ਨਾਲ ਵਾਪਰਦੀ ਨਾਂ ਤਾਂ ਸ਼ਾਇਦ ਤੁਸੀਂ ਮੈਨੂੰ ਇਕ ਲਿਖਾਰੀ ਦੇ ਰੂਪ ਵਿਚ ਤਕ ਨਾ ਸਕਦੇ । ਜਸੀ ਦੇ ਪਿਆਰ ਨੇ ਮੈਨੂੰ ਲਿਖਣ ਦੀ ਤਾਕਤ ਬਖਸ਼ੀ ਹੈ । ਸ਼ਾਇਦ ਤੁਸੀਂ ਭੀ ਕਿਸੇ ਜੱਸੀ ਦੇ ਪ੍ਰੇਮ ਵਿਛੋੜੇ ਵਿਚ ਮੇਰੇ ਵਾਂਗ ਵਿਲਕੇ ਅਤੇ ਸਹਿਕੇ ਹੋਵੋਗੇ-ਰੋਏ ਅਤੇ ਧਾਈਂ ਮਾਰੀਆਂ ਹੋਣਗੀਆਂ । ਇੰਜੇ ਹੀ ਮੇਰੀਆਂ ਇਸ ਵਿਚਲੀਆਂ ਹੋਰਨਾਂ ਕਹਾਣੀਆਂ ਜੋ ਮੈਨੂੰ ਸਮਾਜ ਨੇ ਹੀ ਦਿਤੀਆਂ, ਵਿਚ ਭੀ ਕੋਈ ਨਾ ਕੋਈ ਸਮਾਜਕ ਤਰੁਟੀ ਹੈ ਜ਼ਰੂਰ, ਜਿਸ ਬੁਰਾਈ ਨੂੰ ਸੁਧਾਰਨ ਦੀ ਹਾਲੀ ਲੋੜ ਹੈ ਅਤੇ ਮੇਰੀਆਂ ਇਨ੍ਹਾਂ ਕਹਾਣੀਆਂ ਵਿਚ ਸਚਿਆਈ ਇੰਨੀ ਹੈ, ਜਿਨਾਂ ਮੇਰਾ ਅਤੇ ਤੁਹਾਡਾ ਇਸ ਸੰਸਾਰ ਉਤੇ ਹੋਣਾ । ਮੇਰੀ ਇਸ ਐਲਬਮ ਵਿਚ ਲਗ ਪਗ ਸਾਰੀਆਂ ਹੀ ਤਸਵੀਰਾਂ ਤੜਪਾ ਦੇਣ ਵਾਲੀਆਂ ਹਨ | ਇਹ ਮੇਰੇ ਖੰਡਰ ਮਨ ਦੇ ਡਰਾਉਣੇ ਜਿਹੇ ਅੱਕਸ ਹਨ-ਮੇਰੀ ਉਦਾਸ ਅਤੇ ਵੈਰਾਨ ਦੁਨੀਆਂ ਦੇ ਭਿਆਣਕ ਚਿਤਰ ਹਨ ਤੇ ਸ਼ਾਇਦ ਇਸੇ ਲਈ ਇਹ ਉਦਾਸੀਆਂ ਅਤੇ ਵੈਰਾਨਿਆਂ ਦੇ ਦਰਦਨਾਕ ਜਿਹੇ ਸੀਨ ਮੈਨੂੰ ਡਾਢੇ ਹੀ ਪਿਆਰੇ ਲਗਦੇ ਹਨ ਮੈਂ ਫਿਰ ਭੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੇਰੀਆਂ ਇਹ ਤਸਵੀਰਾਂ ਤੁਸਾਂ ਦੀ ਪ੍ਰਸੰਸਾ ਲੈ ਸਕਣਗੀਆਂ । ਐਪਰ ਇੰਨੀ ਉਮੈਦ ਜ਼ਰੂਰ ਕਰਦਾ ਹਾਂ ਕਿ ਤੁਸਾਂ ਨੂੰ ਇਸ ਸਮਾਜਿਕ ਨਿਜ਼ਾਮ ਵਿਰੁਧ