ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 37 )

________________

ਮੈਂ ਉਸ ਨੂੰ ਛੂਹਣ ਤੋਂ ਡਰਦਾ ਸਾਂ, ਜਿਵੇਂ ਮੇਰੇ ਹੱਥ ਲਾਣ ਨਾਲ ਉਹ ਮੈਲੀ ਹੋ ਜਾਵੇਗੀ । ਮੈਂ ਕਿਤਾਬ ਟੇਬਲ ਉਪਰ ਸੁਟ ਦਿਤੀ । ਜੱਸੀ ਕਾਉਚ ਉਪਰ ਬੈਠ ਗਈ । ਤੇ ਉਸ ਹੱਥ ਕਾਉਚ ਤੋਂ ਪਿਛਾਂਹ ਲਮਕਾ ਲੀਤੇ । ਜੱਸੀ ਦੀਆਂ ਝੀਲ ਜਿਹੀਆਂ ਅੱਖੀਆਂ ਵਿਚੋਂ ਮਸਤੀ ਤੁਲ ਡੁਲ ਪੈਂਦੀ ਪਈ ਸੀ ਤੇ ਉਸਦੇ ਬੰਦ ਬੰਦ ਵਿਚੋਂ ਜਵਾਨੀ ਕਸਤੂਰੀ ਵਾਕੁਰ ਖਿਲਰ ਰਹੀ ਸੀ ! ਬੱਲਬ ਦੀ ਨੀਲੀ ਨੀਲੀ ਰੌਸ਼ਨੀ ਵਿਚ ਉਹ ਕੇ ਹੀ ਸੁੰਦਰ ਲਗਦੀ ਸੀ । ਮੈਂ ਹੁਸਨ ਤੇ ਜਵਾਨੀ ਦੀ ਉਸ ਮੂਰਤ ਨੂੰ ਤੱਕ ਰਿਹਾ ਸਾਂ ਅਤੇ ਉਹ ਚੁੱਪ ਸੀ ਤੇ ਬਾਹਰ ਹਨੇਰਾ ਰਾਤ ਦੀ ਬੁੱਕਲ ਵਿਚ ਖਾਮੋਸ਼ ਪਿਆ ਸੀ । ਮੇਰਾ ਦਿਲ ਚਾਹਿਆ ਕਿ ਮੈਂ ਵੀ ਜੱਸੀ ਨੂੰ ਖਿੱਚ ਕੇ ਸੀਨੇ ਨਾਲ ਲਾ ਲਵਾਂ । ‘ਤਬੀਅਤ ਦਾ ਕੀ ਹਾਲ ਜੇ ?? ਮੈਂ ਸਹਿਜੇ ਜਿਹੇ ਪੁਛਿਆ। ‘ਠੀਕ ਹੈ ! ਉਹ ਇੰਝ ਬੋਲੀ ਜਿਵੇਂ ਫੁੱਲ ਦੀ ਪੱਤੀ ਖੁਲਦੀ ਹੈ ਤੇ ਫਿਰ ਉਹ ਮੇਰੇ ਵੱਲੇ ਸਿਰ ਸੁਟ ਕੇ ਕਾਊਚ ਤੇ ਹੀ ਲੇਟ ਗਈ। ਉਸ ਦੇ ਪੋਲੇ ਜਿਹੇ ਬੰਨੇ ਸੁਨਹਿਰੀ ਲੰਮੇ ਵਾਲ ਖੁਲੇ ਫਿਰ ਰਹੇ ਸਨ, ਜੋ ਮੈਂ ਹੌਲੀ ਜਿਹੀ ਚੁਕ ਕੇ ਉਸ ਦੀ ਹਿੱਕ ਉਤੇ ਸੁਟ ਦਿਤੇ । ਤੇ ਉਸਦਾ ਮੁਲਾਇਮ ਹੱਥ ਮੇਰੇ ਹੱਥਾਂ ਵਿਚ ਨਪੀੜਿਆ ਗਿਆਂ । ਮੇਰੇ ਦਿਲ ਵਿਚ ਖਾਹਸ਼ ਜਾਗੀ ਕਿ ਮੈਂ ਉਸਦੇ ਗੋਰੇ ਗੋਰੇ ਹੱਥ, ਲੰਮੀਆਂ ਜ਼ੁਲਫਾਂ ਤੇ ਉਨਾਭੀ ਹੋਠ ਚੁੰਮ ਲਵਾਂ । ਰਾਤ ਦੇ ਇਕੱਲੇ-ਪਨ ਵਿਚ, ਇਕ ਮੁਟਿਆਰ ਦੀਆਂ ਨਿੱਘੀਆਂ ਤਲੀਆਂ ਨੇ ਵਰਿਆਂ ਦੀ ਮੇਰੇ ਅੰਦਰ ਸੁੱਤੀ ਜਵਾਨੀ ਨੂੰ ਜਗਾ ਦਿਤਾ ਤੇ ਮੇਰੇ ਜਿਸਮ ਨੂੰ ਇੰਝ ਕਦੀ ਵੀ ਜਵਾਨ ਇਸਤ੍ਰੀ ਸਰੀਰ ਨਹੀਂ ਸੀ ਛੂਹਿਆ। ਤੁਸੀਂ ਮੈਨੂੰ ਪਿਆਰ ਕਰਦੇ ਓ ?? ਉਹ ਫਿਰ ਉਠ ਬੈਠੀ। ੪੭.