ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 39 )

________________

ਲਪੇਟ ਰਖੀ ਸੀ । ਸਾੜੀ ਤੋਂ ਜੈਕਟ ਦਾ ਰੰਗ ਰਲਕੇ ਜਿਵੇਂ ਉਸ ਦੇ ਮੰਹ ਉਪਰ ਪਥਿਆ ਗਿਆ ਹੋਵੇ । ਜਿਵੇਂ ਜੱਸੀ ਨਹੀਂ ਇਹ ਉਸਦੀ ਤਸਵੀਰ ਸੀ । ਵਾਲਾਂ ਦੀਆਂ ਛੋਟੀਆਂ ਵਡੀਆਂ ਲਿਟਾਂ ਵਿਚ ਲੁਕਿਆ ਉਸਦਾ ਚੇਹਰਾ ਇੰਝ ਲਗਦਾ ਸੀ, ਜਿਵੇਂ ਗੁਲਾਬ ਦਾ ਕੋਈ ਫੁੱਲ ਪੱਤਿਆਂ ਦੀ ਗੋਦ ਵਿਚ ਖੇਡ ਰਿਹਾ ਤੇ ਕੰਨਾਂ ਦੇ ਸੁਨਹਿਰੀ ਬੰਦੇ ਇੰਝ ਲਗਦੇ ਸਨ, ਜਿਵੇਂ ਕਿ ਮੁਸਕਾਂਦੀ ਹੋਈ ਬਿਜਲੀ ਕਾਲੇ ਬਦਲਾਂ ਦੀਆਂ ਝੀਥਾਂ ਵਿਚੋਂ ਦੀ ਲੁਕ ਲੁੱਕ ਕੇ ਤੱਕ ਰਹੀ ਹੋਵੇ ਤੇ ਮਸਤੀ ਵਿਚ ਖਿਲਰੀਆਂ ਸ਼ਰਾਬੀ ਅਖੀਆਂ ਟਹਿਕਦੀਆਂ ਗੁਲਾਬੀ ਗਲਾਂ, ਹੁੰਝਲ ਖਾਧੀਆਂ ਗਰਮ ਆਹਾਂ ਦਾ ਭਰਿਆ ਸੀਨਾ। ਇਕ ਸ਼ਰਾਬੀ ਵਾਂਗ ਜਾਪਦੀ ਸੀ ਉਸ ਦਿਨ ਉਹ । ‘ਬਹਿ ਜਾ ਜੱਸੀ ।’ ਰੁਕਦੇ ਰੁਕਦੇ ਮੈਂ ਕਿਹਾ ਅੱਲੜ ਜਿਹੀ ਕੁੜੀ ਮੇਰਾ ਸਭ ਝ ਖੱਸੀ ਚੁੱਪ ਖਲੋਤੀ ਸੀ । ਅੱਖੀਆਂ ਝਮਕਦਿਆਂ ਉਸ ਨਾਂਹ ਵਿਚ ਸਿਰ ਹਿਲਾਇਆਂ । ਮੈਂ ਮਜਬੂਰ ਹੋਕੇ ਉਸ ਨੂੰ ਬਾਹਵਾਂ ਵਿਚ ਭਰ ਲੀਤਾ । ਉਹ ਨਿਢਾਲ ਹੋਕੇ ਮੇਰੀ ਗੋਦ ਵਿਚ ਢਹਿ ਪਈ । ਜਸਵੰਤ ਉਸ ਸਮੇਂ ਸਭ ਕੁਝ ਭੁਲ ਚੁਕੀ ਸੀ । ਖਾਨਦਾਨ ਨੂੰ, ਸਮਾਜ ਦੀਆਂ ਤੰਗ ਨਜ਼ਰਾਂ ਨੂੰ, ਐਥੋਂ ਤੀਕਰ ਕਿ ਉਹ ਮਸਤੀ ਵਿਚ ਆਪਾ ਭੀ ਭੁਲ ਚੁਕੀ ਸੀ ਤੇ ਮੈਨੂੰ ਮੇਰੀ ਜੱਸੀ, ਉਸ ਸਮੇਂ ਸ਼ਾਇਰ ਦੇ ਨਾਜ਼ਕ ਖਿਆਲਾਂ ਤੋਂ ਭੀ ਵਧੇਰੇ ਕੋਮਲ ਲਗੀ । ਅਸੀਂ ਕਾਊਚ ਨੂੰ ਢੋਅ ਲਾ ਕੇ ਲੇਟੇ ਰਹੇ । .. ਤੁਸੀਂ ਰਾਤੀਂ ਸੁੱਤੇ ਨਹੀਂ ਜਾਪਦੇ ? ਮੈਂ ਪੁਛਿਆ । ਤੋਂ ਤੁਸੀਂ ਸੁੱਤੇ ਸੌ ? ਪ੍ਰਸ਼ਨ ਦਾ ਉੱਤਰ ਉਸ ਪੂਸ਼ਨ ਵਿਚ ਹੀ 1ਤਾ ਤੇ ਉਸਦੇ ਵਾਲਾਂ ਦਾ ਇਕ ਕੁੰਡਲ ਉਸਦੇ ਚੌੜੇ ਮਥੇ ਉਤੇ ੪੯,