ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 42 )

________________

ਮਹਿਲ ਢਹਿੰਦੇ ਨਜ਼ਰੀਂ ਆਉਣ ਲਗੇ । ਜੇਕਰ ਮੇਰੇ ਪਾਸ ਪੈ ਹੁੰਦਾ ਤਾਂ ਸ਼ਾਇਦ ਸਮਾਜ, ਜਿਸਨੂੰ ਗੁਨਾਹ ਸਮਝਦਾ ਹੈ ਛੁਪ ਜਾਂਦੇ, ਢਕੇ ਜਾ ਸਕਦੇ, ਐਪਰ ਮੇਰੇ ਪਾਸ ਤੇ ਜੱਸੀ ਨੂੰ ਦੇਣ ਲਈ ਕੇਵਲ ਪਵਿਤੁ ਪਿਆਰ ਹੀ ਸੀ । ਫਿਰ ਭੀ ਮੈਂ ਦਗੇਬਾਜ਼ ਨਹੀਂਫਰੇਬੀ ਨਹੀਂ ਮੇਰੀਆਂ ਨਾੜਾਂ ਵਿਚ ਸਾਫ ਸੁਥਰਾ ਤੇ ਨਵਾਂ ਖੂਨ ਵਗ ਰਿਹਾ ਹੈ। ਮੈਂ ਦਿਲ ਨਾਲ ਪੱਕਾ ਫੈਸਲਾ ਕੀਤਾ ਕਿ ਮੈਂ ਸਦਾ ਹੀ ਜਸਵੰਤ ਦਾ ਰਵਾਂਗਾ। | ਮੈਂ ਦਿਲ ਵਿਚ ਦਰਦ ਲਈ ਕਲੇਜੇ ਵਿਚ ਕਸਕ ਤੇ ਅੱਖੀਆਂ ਵਿਚ ਆਸ਼ਾ ਲਈ ਦਿਨ ਭਰ ਬਾਰੀ ਦੇ ਉਦਾਸ ਮੂੰਹ ਵਲ ਤੱਕਦਾ ਰਹਿੰਦਾ। ਪਰ ਬਾਰੀ ਨੂੰ ਪਕੜਕੇ ਖਲੀ ਜਸੀ ਨੂੰ ਕਈ ਦਿਨ ਮੈਂ ਤੱਕ ਨਾ ਸਕਿਆ। ਮੇਰੇ ਦਿਮਾਗ ਵਿਚ ਉਸ ਬਾਰੇ ਵਖ ਵਖ ਖਿਆਲ ਜਾਗਦੇ ਰਹੇ ਤੇ ਦਿਲ ਵਿਚ ਕਈ ਕਹਾਣੀਆਂ ਉਕਰੀਆਂ ਤੇ ਢੱਠੀਆਂ । ਛੀਵੇਂ ਦਿਨ ਸ਼ਾਮੀਂ, ਮੈਂ ਉਸ ਨੂੰ ਤਕਿਆ । ਮੇਰੀ ਕੰਵਲ ਜਿਹੀ ਜੱਸੀ ਦੀਆਂ ਬੁਲੀਆਂ ਸੁੱਕ ਗਈਆਂ ਸਨ ਤੇ ਉਸ ਦੇ ਹੋਠ ਜੀਵਨ ਦੀ ਤਰੇਹ ਨਾਲ ਤੜਪ ਰਹੇ ਸਨ । ਮੈਨੂੰ ਲੱਗੀ ਜਿਵੇਂ ਉਸਦੀਆਂ ਸਿਸਕੀਆਂ ਲੈਂਦੀ ਜ਼ਿੰਦਗੀ ਉਪਰ ਕਿਸੇ ਨੇ ਵਡੇ ਵਡੇ ਖਬਰਾਂ ਦਾ ਭਾਰ ਪਾ ਦਿੱਤਾ ਹੋਵੇ ' ਅਤੇ ਛੇਤੀ ਹੀ ਮੇਰੇ ਜਸੀ ਝੂਠੇ ਫਰਜ਼ਾਂ ਦੀ ਕੁਰਬਾਨਗਾਹ ਉਤੇ ਹਲਾਲ ਕਰ ਦਿਤੀ ਜਾਵੇਗੀ । ਉਹ ਤੜਪਦੀ ਸਿਸਕਦੀ ਨਜ਼ਰ ਨਾਲ ਮੇਰੇ ਵੱਲੋ ਤੱਕੀ ਤੇ ਫਿਰ ਪਿੱਠ ਕਰ ਲੀੜੀ ਤੇ ਮੈਂ ਕਿਆ ਉਹ ਆਪਣੀ ਚੁੰਨੇ ! ਦੇ ਲੜ ਨਾਲ ਅਬਰੁ ਪੰਝ ਰਹੀ ਸੀ । ਮੈਂ ਅਜ ਪਹਿਲੀ ਵੇ ਉਸਦੇ ਹੰਝੂ ਵਗਦੇ ਵੇਖੇ । ਕਾਸ਼ ! ਮੈਂ ਉਸਦੇ ਇਹ ਕੀਮ ੫੨.