ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 43 )

________________

ਮੋਤੀ ਆਪਣੇ ਰੁਮਾਲ ਵਿਚ ਸਾਂਭ ਸਕਦਾ। ਸਚ-ਮੁਚ ਜ਼ਿੰਦਗੀ ਕੇਡੀ ਭੈੜੀ ਹੈ । ਇਸ ਵਿਚ ਕਿੰਨਾ ਦਰਦ ਹੈ-ਜ਼ਖਮ ਤੇ ਜ਼ਖਮਾਂ ਵਿਚ ਕੇਡੀਆਂ ਚੀਸਾਂ ਪੈਂਦੀਆਂ ਹਨ-ਨਾਸੂਰਾਂ ਵਿਚੋਂ ਕਿਵੇਂ ਪਾਣੀ ਸਿਮਦਾ ਹੈ । ਮੈਂ ਝਬ ਪੈਡ ਤੇ ਪੈਂਨ ਚੁਕਿਆ ਜੱਸੀ ਨੂੰ ਇਕੋ ਤੇ ਸ਼ਾਇਦ ਆਪਣਾ ਆਖਰੀ ਖਤ ਲਿਖਣ ਲਗਾ । ‘ਜੱਸੀ ! ਮੇਰੀ ਦੁਨੀਆਂ !! ਮੇਰੀ ਦੌਲਤ !!! ਤੁਸੀਂ ਉਦਾਸ ਅਤੇ ਮੁਰਝਾਏ ਮੁਰਝਾਏ ਰਹਿਣ ਲਗੇ ਪਏ, ਇੰਝ ਤੇ ਤੁਹਾਡੀ ਸੇਹਤ ਨਸ਼ਟ ਹੋ ਜਾਵੇਗਾ । ਤੁਹਾਡੀ ਇਹ ਗੁਲਾਬ ਜਿਹੀ ਸੁੰਦਰਤਾ ਅਤੇ ਚੰਬੇ ਦੀ ਖੁਸ਼ਬੂ ਇਕ ਦਿਨ ਅਲੋਪ ਹੋ ਜਾਵੇਗੀ ਤੇ ਤੁਸੀਂ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਜਾਵਲੋ ॥ ਮੇਰਾ ਦਿਲ ਇਹ ਕੁਝ ਨਹੀਂ ਕਰ ਸਕੇਗਾ ਤੇ ਮੈਂ ਜ਼ਰੂਰ ਹੀ ਪਾਗਲ ਹੋ ਜਾਵਾਂਗਾ। ਮੈਂ ਤੁਸਾਂ ਨੂੰ ਆਪਣੇ ਕਲੇਜੇ ਦੇ ਪਿਆਰ ਨਾਲ, ਨੇਤਰਾਂ ਦੀ ਜੋਤ ਅਤੇ ਵਿਲਕਦੇ ਅਰਮਾਨਾਂ ਨਾਲ ਸਜਾਇਆ ਅਤੇ ਸ਼ੰਗਾਰਿਆ ਸੀ । ਮੈਂ ਆਪਣਾ ਸੁਖ ਅਤੇ ਖੁਸ਼ੀ ਤੁਹਾਡੀ ਹੀ ਖੁਸ਼ੀ ਵਿਚ ਲੋੜਦਾ ਹਾਂ । ਸੋ ਤੁਸੀਂ ਮੈਨੂੰ ਸਦਾ ਲਈ ਭੁਲ ਜਾਵੋ । ਇਸ ਵਿਚ ਤੁਹਾਡੀ ਭੀ ਭਲਿਆਈ ਹੈ । ਇਕ ਚੰਗਾ ਸਾਥ ਤੇ ਅਮੀਰ ਖਾਨਦਾਨ ਤੁਹਾਨੂੰ ਲਭ ਪਵੇਗਾ, ਢੇਰ ਸੁਖ ਤੇ ਖੁਸ਼ੀਆਂ ਤੁਸਾਂ ਨੂੰ ਮਿਲ ਜਾਣ, ਕਿਉਂਕਿ ਤੁਹਾਡੇ ਡੈਡੀ, ਤੁਹਾਨੂੰ ਅਜਿਹੇ ਨੌਜਵਾਨ ਨਾਲ ਵਿਆਹੁਣਾ ਲੋਚਦੇ ਹਨ, ਜਿਸ ਦਾ ਵਰਤਮਾਨ ਸ਼ਾਨਦਾਰ ਅਤੇ ਭਵਿਸ਼ ਅਤੇ ਰੌਸ਼ਨ ਹੋਵੇ । ਮੈਂ-ਮੇਰੇ ਗਰੀਬ ਕੋਲ ਇਕ ਟੁਟੇ ਦਿਲ ਦੇ ਅੱਥਰੂ ਵਗਾਣ ਵਾਲੀ ਕਲਮ ਤੋਂ ਛੁਟ ਹੋਰ ਹੈ ਹੀ ਕੀ ? ਮੇਰੇ ਪਾਸ ਤੇ ਜ਼ਖਮੀ ਦਿਲ ਦੀਆਂ ਆਹਾਂ ਤੇ ਕੁਰਲਾਟਾਂ ੫੩.