ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 46 )

________________

ਨਾ ਸਕੇਗਾ। ਸੋ ਜੀਵੇ ਖੂਬਸੂਰਤ ਭਵਿਸ਼ ਦੀ ਉਸਾਰੀ ਲਈ, ਆਉਣ ਵਾਲੀ ਨਸਲ ਦੀ ਰਾਖੀ ਲਈ-ਇਸ਼ਾਰੇ ਕਰਦੇ ਪਏ ਕਿਸੇ ਨਿਸ਼ਾਨੇ ਨੂੰ ਛੂਹ ਲੈਣ ਵਾਸਤੇ। ਮੇਰੀ ਜਸਵੰਤ ! ਇਸ ਵਿਚ ਸ਼ਕ ਨਹੀਂ ਕਿ ਇਸ ਲਈ ਬੜੇ ੩੫ ਅਤੇ ਤਿਆਗ ਦੀ ਲੋੜ ਹੈ । ਇਹ ਰਾਹ ਬੜਾ ਕਠਨ ਹੈ । ਐਪਰ ਦੁਨੀਆਂ ਵਿਚ ਕੋਈ ਚੀਜ਼ ਹੀ ਅਜਿਹੀ ਨਹੀਂ ਜੋ ਹੋ ਨਾ ਸਕੇ । ਸੋ ਜ਼ਿੰਦਗੀ ਨੂੰ ਉਦਾਸ ਨਾ ਬਣਾਵੋ । ਇਸ ਨੂੰ ਖੁਸ਼ਬੂਆਂ ਤੇ ਰੰਗਾਂ ਨਾਲ ਭਰਨ ਦੇ ਯਤਨ ਕਰੋ। | ਅਛਾ ! ਰੱਬ ਤੁਹਾਨੂੰ ਖੁਸ਼ ਰਖੋ ! ਤੁਹਾਡਾ ਨਿਮਾਣਾ 'ਅਵਤਾਰ’ ਜੱਸੀ ਦੇ ਅਣਖੀ ਤੇ ਦੀ ਪਿਤਾ ਨੇ ਆਖਰ ਉਸਦਾ ਇਕ ਖਰੀਦਾਰ ਲਭ ਹੀ ਲੀਤਾ । ਅਤੇ ਉਸਦੀ ਮੰਗਣੀ ਸ਼ਹਿਰ ਦੇ ਇਕ ਅਮੀਰ ਡਾਕਟਰ ਨਾਲ ਹੋ ਭੀ ਗਈ । ਐਪਰ ਇਹ ਜੱਸੀ ਦੇ ਚੇਹਰੇ ਦੀ ਬੇਰੌਣਕੀ ਦੂਰ ਨਾ ਕਰ ਸਕੀ । ਹਾਲਾਤ ਨੇ ਜਸਵੰਤ ਨੂੰ ਗੁੰਗੀ ਜਿਹੀ ਬਣਾ ਦਿਤਾ ਸੀ ਅਤੇ ਹੁਣ ਉਹ ਝੱਲਿਆਂ ਵਾਂਗ ਬੈਠਕ ਵਿਚ ਫਿਰਦੀ ਰਹਿੰਦੀ। ਚਾਕ ਨਾਲ ਬਾਰੀ ਉਪਰ ਉਹ ਅਵਤਾਰ’ ਲਿਖਦੀ ਤੇ ਫਿਰ ਮਿਟਾ ਦਿੰਦੀ । ਕਦੀ ਫਰਸ਼ ਉਤੇ ਲਿਖਦੀ ਤੇ ਬੁਝਦੀ । ਉਸ ਨੂੰ ਇੰਜ ਕਰਦਿਆਂ ਤੱਕ ਕੇ ਮੇਰੇ ਗਮਾਂ ਅਤੇ ਦਰਦਾਂ ਭਰੇ ਸਾਹ, ਲੰਮੇ ਲੰਮੇ ਹਉਕਿਆਂ ਵਿਚ ਬਦਲ ਗਏ । ੫੬.