ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 47 )

________________

ਇਕ ਦਿਨ ਅਚਾਨਕ ਮੇਰੇ ਕੰਨਾਂ ਵਿਚ ਇਕ ਭੈੜੀ ਅਤੇ ਡਰਾਉਣੀ ਜਿਹੀ ਆਵਾਜ਼ ਪਈ । ਟੀ-ਬੀ ਜਿਹੀ ਚੰਦਰੀ ਬੀਮਾਰੀ ਦਾ ਨਾਂ ਮੇਰੀ ਸੁਹਣੀ ਦੇ ਸੁਹਣੇ ਜਿਹੇ ਨਾਂ ਨਾਲ ਜੁੜ ਗਿਆ 1 ਮੇਰਾ ਅੰਗ ਅੰਗ ਰੋ fਪਿਆ । ਮੈਂ ਅਰਦਾਸ ਕੀਤੀ ਕਿ ਰੱਬਾ ਮੇਰੀ ਜੱਸੀ ਦੀ ਬਿਮਾਰੀ ਮੈਨੂੰ ਲਾ ਦੇ ਤੇ ਮੇਰੀ ਸੇਹਤ ਉਸਨੂੰ ਦੇ ਛਡ । ਪ੍ਰਭੂ ਅਗੇ ਤੁਸੀਂ ਬਾਬਰ ਦੀ ਦੁਆ ਭੀੜੇ ਕਬੂਲ ਕਰ ਲੈਤੀ ਸੀ । ਜਸਵੰਤ ਨੂੰ ਸ਼ਹਿਰ ਦੇ ਵਡੇ ਹੱਸਪਤਾਲ ਦਾਖਲ ਕਰਵਾ ਦਿਤਾ ਗਿਆ। ਰੋਗ ਸੀ ਮਨ ਦਾ ਅਤੇ ਉਹ ਇਲਾਜ ਕਰ ਰਹੇ ਸਨ ਸਰੀਰ ਦਾ । ਹੱਸਪਤਾਲ ਜਾਕੇ ਮੇਰਾ, ਉਸਨੂੰ ਤੱਕ ਆਉਣ ਨੂੰ ਬੜਾ ਦਿਲ ਕਰਦਾ ਸੀ, ਐਪਰ ਮੈਂ ਜਾ ਨਾ ਸਕਿਆ । ਉਸ ਦਾ ਹਾਲ ਨਾ ਪੁੱਛ ਸਕਿਆ । ਉਸਦੇ ਆਖਰੀ ਦਰਸ਼ਨ ਨਾ ਨਸੀਬ ਹੋਏ ਮੈਨੂੰ । | ਹੱਸਪਤਾਲ ਜਾਣ ਤੋਂ ਕੋਈ ਦਸਵੇਂ ਦਿਨ ਬਾਅਦ ਵਾਯ ਮੰਡਲ ਵਿਚ ਇਕ ਮਨਹੂਸ ਜਿਹਾ ਗੀਤ ਖਿਲਰ ਗਿਆ। ਜੱਸੀ ਇਸ ਦੁਨੀਆਂ ਚੋਂ ਟੁਰ ਗਈ। ਮੈਂ ਉਸ ਦਿਨ ਬੜਾ ਹੀ ਰੋਇਆ ! ਅੱਥਰੂ ਸਾਵਨ ਦੇ ਬਦਲਾਂ ਵਾਂਗ ਰੁੱਕਣ ਦਾ ਨਾਂ ਹੀ ਨਹੀਂ ਸਨ ਲੈਂਦੇ । ਮੇਰੇ ਦਿਲ ਵਿਚੋਂ ਇਕ ਦਰਦਾਂ ਭਰੀ ਹੁਕ ਨਿਕਲਦੀ ਤੇ ਮੈਂ ਸੋਚਦਾ ਕਿ ਕਾਸ਼ ਮੈਂ ਆਪਣੀ ਸੁਹਣੀ ਨੂੰ ਭਜਾ ਲੈ ਜਾਂਦਾ-ਇਸ ਭੈੜੇ ਤੇ ਨਿਰਦਈ ਸਮਾਜ ਤੋਂ ਦੂਰ ਲੈ ਜਾਂਦਾਇਸ ਖੂਨੀ ਸਮਾਜ ਕੋਲ ਤੇ ਜ਼ਹਿਰ ਦਾ ਪਿਆਲਾ ਹੈ-ਕੇਵਲ ਚੰਦਰੀ ਮੌਤ ਹੀ ਹੈ-ਮੈਂ ਉਸਨੂੰ ਸੁਹਣੀ ਜ਼ਿੰਦਗੀ ਪਾਸ ਲੈ ਚਲਦਾ ਪੈਸੇ ਦੇ ਢੇਰਾਂ ਥਲਿਓਂ ਕੱਢਕੇ ਪਿਆਰ ਦੇ ਰੰਗੀਨ ਦੇਸ਼ ਵੱਲ ਨਸਾ ਲੈ ਜਾਂਦਾ । ੫੭.