ਪੰਨਾ:ਉਦਾਸੀ ਤੇ ਵੀਰਾਨੇ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਜਾਣ-ਪਛਾਣ ਵਲੋਂ-ਪ੍ਰੋਫੈਸਰ ਗੁਰਦਿਆਲ ਸਿੰਘ ਜੀ “ਫੁਲ’ | ਐਮ. ਏ. ਖਾਲਸਾ ਕਾਲਜ ਅੰਮ੍ਰਿਤਸਰ ਮਨੁਖੀ ਮਨ ਦੇ ਵਿਕਾਸ਼ ਮਨੋਵਿਗਿਆਨਕ ਸੂਝ, ਕਲਾਤਮਕ ਰੁਚੀ ਨਾਲ ਪਰਫੁਲਤ ਹੋਣ ਨਾਲ ਥੋੜੇ ਨਾਲ ਬਹੁਤਾ ਸਾਰਨ ਦੀ ਅਕਲ ਨਾਲ, ਇਸ਼ਾਰੇ-ਦਮਕ ਨਾਲ ਗੰਝਲਾਂ ਦੇ ਸੁਲਝਾ ਦਸਣ ਨਾਲ, ਹਰ ਭਾਂਤ ਦੇ ਭੇਦ, ਦੂਰੀਆਂ ਵਿਥਾਂ ਮਿਟਣ ਤੇ ਸਾਂਝਾ ਵਧਣ ਨਾਲ ਕਹਾਣੀ ਬਹੁਤ ਉਪਜਣ ਲਗ ਪਈ ਹੈ । ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀਆਂ ਬਾਕੀ ਕਲਾਂ ਵੰਨਗੀਆਂ ਨਾਲੋਂ ਬਹੁਤ ਉਨਤ ਕਰ ਗਈ ਤੇ ਦੁਨੀਆਂ ਦੀਆਂ ਚੰਗੀਆਂ ਕਹਾਣੀਆਂ ਦਾ ਟਾਕਰਾ ਕਰ ਸਕਦੀ ਹੈ । | ਪੰਜਾਬੀ ਕਹਾਣੀ ਵਿਚ ਨਵੇਂ ਹੁਨਰੀ ਪਰਯੋਗ ਹੋ ਰਹੇ ਹਨ, ਨਵੇਂ ਕਹਾਣੀ ਢਾਂਚੇ ਸਿਰਜੇ ਜਾ ਰਹੇ ਹਨ । ਜਿਸ ਵਿਚ ਕਹਾਣੀ ਨੂੰ ਖਾਸ ਥਾਂ ਤੋਂ ਤੋੜ ਕੇ ਨਵੀਂ ਕਲਾਤਮਕ ਡੂੰਘੀ ਤੇ ਤੀਬਰ ਰੰਗਣ ਉਸਾਰੀ ਜਾਂਦੀ ਹੈ । ‘ਅਲਬੇਲਾ ਪੰਛੀ' ਵਿਚ ਵੀ ਕਹਾਣੀ ਸਿਰਜਨਾਤਮਕਤਾ ਤੇ ਪੂਤਿਭਾ ਦੀ ਕਣੀ ਹੈ ਜੋ ਉੱਗਰੇ ਘੀ ਵਾਂਗ ਜੋਗ ਵਾਤਾਵਰਨ ਲੱਭ ਕੇ ਵੱਧਣ ਫੁਲਣ ਤੇ ਪੁੰਗਰਣ ਲਈ ਤੀਖਣ ਲਗਣ ਰਖਦੀ ਹੈ !