ਪੰਨਾ:ਉਦਾਸੀ ਤੇ ਵੀਰਾਨੇ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਪੰਛੀ ਦਾ ਦਿਲ ਕੋਮਲ ਹੈ ਤਦੇ ਤਾਂ ਉਸ ਨੇ ਐਨੀ ਛੋਟੇ ਉਮਰ ਵਿਚ ਜਿੰਦਗੀ ਦੇ ਉਸ ਪਾਰ, ਇਸਤ੍ਰੀ ਦੀ ਦੁਰਗਤੀ ਤੇ ਹੈ ਉਦਾਸ ਤੇ ਵਿਰਾਨਿਆਂ ਤੇ ਝਾਤ ਪਾਈ ਹੈ । ਪੰਛੀ ਨੂੰ ਚੀਰ ਜ ਘੋਖਣੀ ਆਉਂਦੀ ਹੈ । ਉਹ ਮਾਂ ਦਾ ਪੂਤਰ ਲਈ ਵਿਰਾਗ, ਪਤੇ ਦੀ ਪਤਨੀ ਲਈ ਤੜਪ, ਅਬਲਾ ਤੇ ਹੋ ਰਹੇ ਜੁਲਮ ਪਿਆਰ ਤੇ ਪੈਸੇ ਦੀ ਟੱਕਰ, ਅਨਪਿਆਰੇ ਦੀ ਦੁਰਦਸ਼ਾ, ਸਮਾਜ ਦੀਆਂ ਦੇ ਲੂਤੀਆਂ ਨੂੰ ਚੰਗੀ ਤਰ੍ਹਾਂ ਵਾਚਿਆ ਹੈ। ਕਈ ਥਾਂ ਉਹ ਆਪਣੇ ਜੀਵਨ ਮਈ ਵਿਸ਼ੇ ਨੂੰ ਬੜੀ ? ਸੁਚੱਜਤਾ ਨਾਲ ਗੁੰਦਕੇ ਪਰਗਟਾ ਦਿੰਦਾ ਹੈ, ਪਰ ਕਈ ਬਾਈ ! ਬਿੜਕ ਜਾਂਦਾ ਹੈ । ਰੂਪਕ ਪੱਖ ਹੋਰ fਹਨਤ ਮੰਗਦਾ ਹੈ। | ਪੰਛੀ ਦੀ ਲਿਖਤ ਸ਼ੈਲੀ ਵਿਚ ਸੰਜਮ ਹੈ ਜੀਵਨ ਅਭਿਆਸ ਨੂੰ ਵਿਅੰਗਾਤਮਕ ਢੰਗ ਨਾਲ ਪਰਗਟਾਉਣ ਦੀ ਜੁਗਤੀ ਹੈ, ਜੋ ਇਨ੍ਹਾਂ ਵਾਕਾਂ ਤੋਂ ਪਰਤੱਖ ਪਰਗਟ ਹੁੰਦੀ ਹੈ । ‘ਸਚ ਮੁਚ ਕੇਡਾ ਮਜਬੂਰ ਹੈ ਮਨੁਖ, ਨਾ ਇਸ ਦੇ ਵੱਸ ਵਿਚ ਜ਼ਿੰਦਗੀ ਹੈ ਨਾ ਹੀ ਇਹ ਮੌਤ ਨੂੰ ਰੋਕ ਸਕਦਾ ਹੈ। (ਸਫਾ ੨੦} ਅੱਜ ਦਾ ਪੁਰਸ਼, ਪੁਰਸ਼ ਨਾਲੋਂ ਪਸ਼ੂ ਵਧੇਰੇ ਹੈ। (ਸਫਾ ੨੯) “ਅੱਜ ਦੇ ਮਰਦ ਲਈ ਨਾਰੀ ਇਕ ਸੋਹਣੀ ਜਿਹੀ ਰਾਤ ਹੈ ਤੇ ਰਾਤ ਇਕ ਸੁੰਦਰ ਨਾਰੀ’ (ਸਫਾ ੨੯) ਕਿੰਨਾ ਜ਼ੋਰਦਾਰ ਵਿਅੰਗਾਤਮਕ ਵਿਚਾਰ ਹੈ ਤੇ ਕਿੰਨਾ ਬਝਵਾਂ ਉਪਜਦਾ ਹੈ ਪ੍ਰਕਾਸ਼ ! ਇਥੇ ਇਸਤਰੀ ਤੋਂ ਬਗੈਰ ਰਾਤ, ਰਾਤ ਨਹੀਂ ਅਤੇ