ਪੰਨਾ:ਉਦਾਸੀ ਤੇ ਵੀਰਾਨੇ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਸਮਰਪਣ )

________________

ਰਾਤ ਬਾਥੋਂ ਇਹੀ ਇਸਤਰੀ ਪਤਨੀ, ਭੈਣ ਅਤੇ ਧੀ ਬਣ ਜਾਂਦੀ ਹੈ ; (ਸਫਾ ੨੯) ਸੋ ਅਲਬੇਲਾ ਵਿਚ ਹੋਣਹਾਰ ਕਹਾਣੀਕਾਰ ਦੇ ਉਤਮ ਗੁਣ ਹਨ ! ਦੇ ਅਲਬੇਲਾ ਸਾਹਿਬ, ਕਹਾਣੀ ਦੇ ਰੂਪਕ ਪੱਖ ਤੇ ਹੋਰ ਮੇਹਨਤ ਕਰਨ, ਵਿਸ਼ੇ ਨੂੰ ਹੋਰ ਜੀਵਨ ਅਭਿਆਸ ਨਾਲ ਨਿਖਾਰਨ ਤੇ ਵਿਸ਼ੇ ਤੇ ਰੂਪ ਨੂੰ ਹੋਰ ਹੁਨਰੀ ਢੰਗ ਨਾਲ ਸਮਿਲਤ ਕਰ ਦੇਣ ਤਾਂ ਇਨ੍ਹਾਂ ਦੀਆਂ ਕਹਾਣੀਆਂ ਬਹੁਤ ਹੀ ਉਤਮ ਕਹਾਣੀਆਂ ਬਣ ਸਕਦੀਆਂ; ਕਿਉਂਕਿ ਉਨ੍ਹਾਂ ਨੂੰ ਕਹਾਣੀ ਅਰੰਭ ਸੁਝ, ਕਹਾਣੀ ਦੀ ਜੀਵਨ ਸਾਂਝ, ਕਹਾਣੀ ਦਾ ਨਾਟਕੀ ਕਾਰਜ, ਵਿਅੰਗਾਤਮਕ ਚੋਟ ਦੀ ਸੋਝੀ ਆ ਗਈ ਹੈ ਤੇ ਇਹੋ ਹੀ ਔਖੀ ਹੁੰਦੀ ਹੈ । ਮੈਨੂੰ ਪੱਕੀ ਆਸ ਹੈ ਪਾਠਕ ਇਸ ਨੌਜੁਆਨ ਦੇ ਪਹਿਲੇ ਕਹਾਣੀ ਸੰਗਰਹਿ ਚੋਂ ਜੀਵਨ ਰੋਸ ਪ੍ਰਾਪਤ ਕਰਨਗੇ । ਖਾਲਸਾ ਕਾਲਜ ਅਮ੍ਰਿਤਸਰ ੧੪-੪-੫੯ ਗੁਰਦਿਆਲ ਸਿੰਘ ਵਲ ਐਮ. ਏ.