ਪੰਨਾ:ਉਦਾਸੀ ਤੇ ਵੀਰਾਨੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 84 )

________________

ਹਿੰਮਤ ਨਹੀਂ ਸੀ ਰਹੀ, ਜਿਵੇਂ ਕਿਧਰੇ ਕਿਸੇ ਉਸਦੀ ਜ਼ਬਾਨ ਨੂੰ ਵੇਡਾਂ ਸਾਰਾ ਤਾਲਾ ਲਾ ਦਿੱਤਾ ਹੋਵੇ-ਜੀਭ ਹੀ ਸੀਅ ਦਿਤੀ ਹੋਵੇ । | ਉਸਦੀ ਚੁਪ ਨੇ ਸੰਦਰ ਦਾ ਦਿਲ ਹੋਰ ਭੀ ਵਧਾ ਦਿਤਾ ! ਉਸ ਪ੍ਰੀਤੋ ਨੂੰ ਕਲਾਵੇ ਵਿਚ ਭਰ ਲੀਤਾ ਤੇ ਚੁੱਕ ਕੇ ਲੈ ਗਿਆ ! ਪ੍ਰੀਤੋ ਨਿਢਾਲ ਹੋ ਕੇ ਉਸ ਦੀਆਂ ਬਾਹਵਾਂ ਵਿਚ ਢਹਿ ਪਈ । ਪ੍ਰੀਤੋ ਆਪਣੇ ਆਪ ਨੂੰ ਛੁਡਾਣ ਦੀ ਕੋਸ਼ਸ਼ ਵੀ ਨਾ ਕਰ ਸਕੀ । ਤੇ ਇਨ੍ਹਾਂ ਦੇ ਪਰਛਾਵੇਂ ਹਨੇਰੇ ਵਿਚ ਹੌਲੀ ਹੌਲੀ ਸੁੰਦਰ ਦੇ ਕੱਚੇ ਕੋਠੜੇ ਵਿਚ ਜਾ ਲੁਕੇ 1 ਪ੍ਰੀਤੋ ਨੇ ਆਪਣਾ ਗੋਲ ਸੁਗੰਧੀ ਭਰਿਆਂ ਗੋਰਾ ਸਰੀਰ ਸੁੰਦਰ ਦੇ ਹਵਾਲੇ ਕਰਤਾਰੇ ਦੀ ਖਾਤਰ ‘ਕਰ ਦਿਤਾ | ਕਰਤਾਰੇ ਦੇ ਪਿੰਜਰ ਪੀਲੇ ਸਰੀਰ ਨੂੰ ਬਚਾਣ ਲਈ, ਇਸ ਹੱਡੀਆਂ ਦੀ ਮੁਠ ਦੀ ਲੋੜ ਨੇ ਉਸ ਦੇ ਚਿੱਟੇ ਦੁਧ ਅੰਗ ਸੁੰਦਰ ਨੂੰ ਵੇਚਣ ਲਈ ਮਜਬੂਰ ਕਰ ਦਿਤੇ । ਇਕ ਸਚੀ ਸੁਚੀ ਤੇ ਮਾਸੂਮ ਪੁੱਤ ਨੂੰ ਬਦਚਲਨ ਅਤੇ ਜਜ਼ਬਾਤ ਫਰੋਸ਼ ਬਣਨਾ ਪਿਆ । ਕੇਡਾ ਕਠਨ ਤੇ ਦੁਖਦਾਈ ਸੀ ਇਹ ਪੈਂਡਾ ਅਤੇ ਕਿੰਨਾ ਮਹਿੰਗਾ ਸੀ ਪੀੜ ਦਾ ਸੌਦਾ ! ਮਜਬੂਰ ਹੋ ਕੇ ਕਦੀ ਕਦੀ ਇਨਸਾਨ ਸਭ ਕੁਝ ਕਰਨ ਲਈ ਤਿਆਰ ਹੋ ਜਾਇਆ ਕਰਦਾ ਹੈ । ਕਰਤਾਰਾ ਹਾਲੀ ਭੀ ਬੇਹੋਸ਼ ਪਿਆ ਸੀ । ਪ੍ਰੀਤੋ ਬੁਝਦੇ ਦੀਵੇ ਦੀ ਲੋਅ ਵਿਚ ਦਸਾਂ ਦਸਾਂ ਦੇ ਦੋ ਨੋਟ ਤਕ ਰਹੀ ਸੀ । ਉਸਦੇ ਮੁਖੜੇ ਤੇ ਕਦੀ ਘਬਰਾਹਟ ਤੇ ਉਦਾਸੀ ਆ ਜਾਂਦੀ ਅਤੇ ਝਬ ਬਾਅਦ ਹੀ ਖੁਸ਼ੀ ਦੀ ਲਹਿਰ ਦੌੜ ਜਾਂਦੀ ਸੀ । ਹੁਣ ਉਸਨੂੰ ਪੱਕਾ ਨਿਸਚਾ ਹੋ ਗਿਆ ਸੀ ਕਿ ਉਹ ਆਪਣੇ ਜ਼ਿੰਦਗੀ ਦੇ ਦੀਪ ਨੂੰ ਬੁਝਣ ਨਾ ਦੇਵੇਗੀ । ਉਸਨੂੰ, ਇਹ ਸੌਦਾ ਆਪਣੇ ਕਰਤਾਰੇ ੯੨.