ਟੁਕ ਬੂਝ ਕੌਣ ਛਪ ਆਇਆ ਏ।
ਜਿਹੜਾ ਮਨ ਵਿਚ ਲੱਗਾ ਦੂਆ ਰੇ, ਇਹ ਕੌਣ ਕਹੇ ਮੈਂ ਮੂਆ ਰੇ।
ਤਨ ਸਭ ਅਨਾਇਤ ਹੂਆ ਰੇ, ਫਿਰ ਬੁਲ੍ਹਾ ਨਾਮ ਧਰਾਇਆ ਏ।
ਟੁਕ ਬੂਝ ਕੌਣ ਛਪ ਆਇਆ ਏ।
ਢਿਲਕ ਗਈ ਮੇਰੇ ਚਰਖੇ ਦੀ ਹੱਥੀ
ਢਿਲਕ ਗਈ ਮੇਰੇ ਚਰਖੇ ਦੀ ਹੱਥੀ, ਕੱਤਿਆ ਮੂਲ ਨਾ ਜਾਵੇ।
ਤੱਕਲੇ ਨੂੰ ਵਲ ਪੈ ਪੈ ਜਾਂਦੇ, ਕੌਣ ਲੁਹਾਰ ਲਿਆਵੇ।
ਤੱਕਲੇ ਤੋਂ ਵਲ ਲਾਹੀਂ ਲੁਹਾਰਾ, ਤੰਦੀ ਟੁੱਟ ਟੁੱਟ ਜਾਵੇ।
ਘੜੀ ਘੜੀ ਇਹ ਝੋਲੇ ਖਾਂਦਾ, ਛੱਲੀ ਇਕ ਨਾ ਲਾਹਵੇ।
ਪੀਤਾ ਨਹੀਂ ਜੋ ਬੀੜੀ ਬੰਨ੍ਹਾਂ, ਬਾਇੜ ਹੱਤ ਨਾ ਆਵੇ।
ਚਮੜਿਆਂ ਉੱਤੇ ਚੋਪੜ ਨਾਹੀਂ, ਮਾਲ੍ਹ ਪਈ ਬਰੜਾਵੇ।
ਦਿਨ ਚੜ੍ਹਿਆ ਕਦ ਗੁਜ਼ਰੇ, ਮੈਨੂੰ ਪਿਆਰਾ ਮੁੱਖ ਦਿਖਲਾਵੇ।
ਮਾਹੀ ਛਿੜ ਗਿਆ ਨਾਲ ਮਹੀਂ ਦੇ, ਹੁਣ ਕੱਤਣ ਕਿਸ ਨੂੰ ਭਾਵੇ।
ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ, ਮੇਰਾ ਦਿਲ ਬੇਲੇ ਵਲ ਧਾਵੇ।
ਤਿ੍ੰੰਜਣ ਕੱਤਣ ਸੱਦਣ ਸਈਆਂ, ਬਿਰਹੋਂ ਢੋਲ ਬਜਾਵੇ।
ਅਰਜ਼ ਇਹੋ ਮੈਨੂੰ ਆਣ ਮਿਲੇ ਹੁਣ, ਕੋਣ ਵਸੀਲਾ ਜਾਵੇ।
ਸੈ ਮਣਾਂ ਦਾ ਕੱਤ ਲਿਆ ਬੁਲ੍ਹਾ, ਮੈਨੂੰ ਸ਼ਹੁ ਗਲ ਲਾਵੇ।
ਢੋਲਾ ਆਦਮੀ ਬਣ ਆਇਆ
ਢੋਲਾ ਆਦਮੀ ਬਣ ਆਇਆ। ਟੇਕ।
ਆਪੇ ਆਹੂ ਆਪੇ ਚੀਤਾ ਆਪੇ ਮਾਰਨ ਧਾਇਆ।
ਆਪੇ ਸਾਹਿਬ ਆਪੇ ਬਰਦਾ ਆਪੇ ਮੁੱਲ ਵਿਕਾਇਆ।
ਢੋਲਾ ਆਦਮੀ ਬਣ ਆਇਆ।
53