ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਹੈ ਹੁਸੈਨ ਫ਼ਕੀਰ ਨਿਮਾਣਾ,
ਇਹ ਗੱਲ ਸੁਝਦੀ ਆਹੀ।

(39)ਸਾਜਨ ਤੁਮਰੇ ਰੋਸੜੇ,
ਮੋਹਿ ਆਦਰੁ ਕਰੇ ਨਾ ਕੋਇ।
ਦੁਰਿ ਦੁਰਿ ਕਰਨ ਸਹੇਲੀਆਂ,
ਮੈਂ ਤੁਰ ਤੁਰ ਤਾਕਉ ਤੋਹਿ।

(40)ਸਾਜਨ ਰੁਠੜਾ ਜਾਂਦਾ ਵੇ,
ਮੈਂ ਭੁੱਲਿਆ ਵੇ ਲੋਕਾ।
ਸਾਜਨ ਮੈਂਡਾ ਵੇ,
ਮੈਂ ਸਾਜਣ ਦੀ,
ਸਾਜਣ ਕਾਰਨ ਮੈਂ ਜੁਲਿਆਂ ਵੇ ਲੋਕਾ।

ਜੇ ਕੋਈ ਸਾਜਣ ਆਣਿ ਮਿਲਾਵੇ,
ਬੰਦੀ ਤਿਸ ਦੀ ਅਨੁਮੁੱਨਲੀਆਂ ਵੇ ਲੋਕਾ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਾਈਂ ਮਿਲੇ ਤਾਂ ਮੈਂ ਫੁੱਲੀਆਂ ਵੇ ਲੋਕਾ।

(41)ਸਾਧਾਂ ਦੀ ਮੈਂ ਗੋਲੀ ਹੋਸਾਂ,
ਗੋਲੀਆਂ ਦੇ ਕਰਮ ਕਰੇਸਾਂ।
ਚਉਂਕਾ ਫੇਰੀ ਮੈਂ ਦੇਈਂ ਬੁਹਾਰੀ,
ਜੂਠੇ ਬਾਸਨ ਧੋਸਾਂ।

ਪਿੱਪਲ ਪਤੁ ਚੁਣੇਂਦੀ ਵੱਤਾਂ,
ਲੋਕ ਜਾਣੇ ਦੇਵਾਨੀ।
ਗਹਲਾ ਲੋਕ ਨਾ ਹਾਲ ਦਾ ਮਹਿਰਮ,
ਮੈਨੂੰ ਬਿਰਹੁੰ ਲਗਾਈ ਕਾਨੀ।

28